ਸੰਗਰੂਰ, 29 ਅਗਸਤ (ਜਗਸੀਰ ਲੌਂਗੋਵਾਲ) – ਬਠਿੰਡਾ ਚੰਡੀਗੜ੍ਹ ਹਾਈਵੇ ਦੇ ਡਿਵਾਇਡਰ ‘ਤੇ ਪਿੰਡ ਬਹਾਦਰਪੁਰ ਅਤੇ ਮਸਤੂਆਣਾ ਵਿਚਕਾਰ ਚਰਦੇ ਅਵਾਰਾ
ਪਸ਼ੂ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।ਸਲਾਈਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਜੁਝਾਰ ਲੌਂਗੋਵਾਲ ਤੇ ਆਗੂ ਨਵਦੀਪ ਗਰਗ ਤੇ ਰਾਮਕਰਨ ਅਤੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਬਲਵੀਰ ਚੰਦ ਲੌਂਗੋਵਾਲ ਨੇ ਕਿਹਾ ਹੈ ਕਿ ਲੋਕਾਂ ਤੋਂ ਮੋਟੇ ਰੂਪ ਵਿੱਚ ਟੋਲ ਟੈਕਸ ਵਸੂਲਣ ਵਾਲੀਆਂ ਕੰਪਨੀਆਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਅਵਾਰਾ ਪਸ਼ੂਆਂ ਦਾ ਡਿਵਾਈਡਰ ‘ਤੇ ਚਰਨਾ ਅਤੇ ਘੁੰਮਣਾ ਬੰਦ ਕਰਵਾਉਣ।ਜੇਕਰ ਕਿਸੇ ਰਾਹਗੀਰ ਦਾ ਨੁਕਸਾਨ ਹੁੰਦਾ ਹੈ ਇਸ ਲਈ ਟੋਲ ਟੈਕਸ ਕੰਪਨੀ ਜਿੰਮੇਵਾਰ ਹੋਵੇਗੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media