Friday, September 18, 2026

ਸਮਰਾਲਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਤਹਿਸੀਲਦਾਰ ਭੋਗਲ ਨਾਲ ਮੀਟਿੰਗ

ਤਹਿਸੀਲ ਕੰਪਲੈਕਸ ‘ਚ ਹੋ ਰਹੇ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਤਕੜੇ ਹੋਣ ਦੀ ਲੋੜ – ਨਾਗਰਾ, ਬਾਲਿਓਂ

ਸਮਰਾਲਾ, 1 ਸਤੰਬਰ (ਇੰਦਰਜੀਤ ਕੰਗ) – ਸਮਰਾਲਾ ਇਲਾਕੇ ਦੀਆਂ ਸਮਾਜਸੇਵੀ ਜਥੇਬੰਦੀਆਂ ਜਿਨ੍ਹਾਂ ਵਿੱਚ ਲੋਕ ਚੇਤਨਾ ਲਹਿਰ ਪੰਜਾਬ ਹਲਕਾ ਸਮਰਾਲਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ, ਖਜਾਨਚੀ ਸਰਬਜੀਤ ਸਿੰਘ ਪੱਪੀ, ਐਂਟੀਕੁਰੱਪਸ਼ਨ ਐਂਡ ਰੀਫਾਰਮਰ ਸੁਸਾਇਟੀ ਭਾਰਤ ਦੇ ਹਲਕਾ ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ, ਸਕੱਤਰ ਨਿਰਮਲ ਸਿੰਘ ਫੌਜੀ ਹਰਬੰਸਪੁਰਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਰਾਜਿੰਦਰ ਸਿੰਘ ਅਤੇ ਪ੍ਰੇਮ ਨਾਥ ਨੇ ਸਥਾਨਕ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਨਾਲ ਸਮਰਾਲਾ ਤਹਿਸੀਲ ਵਿੱਚ ਹੋ ਰਹੀਆਂ ਬੇਨਿਯਮੀਆਂ ਸਬੰਧੀ ਮੀਟਿੰਗ ਕੀਤੀ ਗਈ।ਜਿਸ ਦੌਰਾਨ ਸੰਤੋਖ ਸਿੰਘ ਨਾਗਰਾ ਨੇ ਦੱਸਿਆ ਕਿ ਸਮਰਾਲਾ ਤਹਿਸੀਲ ‘ਚ ਵਸੀਕਾ ਨਵੀਸ ਅਤੇ ਅਸ਼ਟਾਮ ਫਰੋਸ਼ ਰਜਿਸਟਰੀਆਂ ਲਈ ਖਰੀਦੇ ਜਾਂਦੇ ਅਸ਼ਟਾਮਾਂ ਦੇੇ ਲਈ ਵੱਧ ਰਕਮਾਂ ਵਸੂਲਦੇ ਹਨ, ਜਿਸ ਨਾਲ ਆਮ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ।
               ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਲਈ ਲਗਾਏ ਗਏ ਪਟਵਾਰੀਆਂ ਨੇ ਆਪਣੇ ਨਾਲ ਪ੍ਰਾਈਵੇਟ ਤੌਰ ‘ਤੇ ਬੰਦੇ ਰੱਖ ਕੇ ਉਨ੍ਹਾਂ ਤੋਂ ਸਾਰਾ ਕੰਮ ਕਰਵਾਉਂਦੇ ਹਨ।ਜਿਸ ਕਾਰਨ ਰਿਸ਼ਵਤਖੋਰੀ ਵਿੱਚ ਵਾਧਾ ਹੋ ਰਿਹਾ ਹੈ।
                 ਤਹਿਸੀਲਦਾਰ ਭੋਗਲ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਉਨਾਂ ਦੇ ਧਿਆਨ ਵਿੱਚ ਹਨ।ਇਸ ਸਬੰਧੀ ਲੋੜੀਂਦਅਿਾਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।ਉਨਾਂ ਵਿਸ਼ਵਾਸ਼ ਦਿਵਾਇਆ ਕਿ ਆਮ ਲੋਕਾਂ ਦੀ ਹੋ ਰਹੀ ਲੁੱਟ ਪ੍ਰਤੀ ਉਹ ਵੀ ਚਿੰਤਤ ਹਨ ਅਤੇ ਜੇਕਰ ਕੋਈ ਤਹਿਸੀਲ ਕਰਮਚਾਰੀ ਜਾਂ ਵਸੀਕਾ ਨਵੀਸ ਜਾਂ ਅਸ਼ਟਾਮ ਫਰੋਸ਼ ਅਜਿਹੀ ਕੋਤਾਹੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸਮਾਜਸੇਵੀ ਜਥੇਬੰਦੀਆਂ ਨਾਲ ਹਰ ਮਹੀਨੇ ਕੀਤੀ ਜਾਵੇਗੀ।ਉਨਾਂ ਨੇ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਤਹਿਸੀਲ ਕੰਪਲੈਕਸ ਜਾਂ ਕਿਸੇ ਹੋਰ ਸਰਕਾਰੀ ਦਫਤਰ ‘ਚ ਕੋਈ ਕਰਮਚਾਰੀ ਤੰਗ ਪਰੇਸ਼ਾਨ ਕਰਦਾ ਹੈ ਜਾਂ ਰਿਸ਼ਵਤ ਮੰਗਦਾ ਹੈ ਤਾਂ ਉਹ ਬੇਝਿਜਕ ਹੋ ਕੇ ਉਨਾਂ ਨਾਲ ਸੰਪਰਕ ਕਰ ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …