Sunday, November 1, 2026

ਹੁਣ ਸ਼ਹਿਰੀ ਸੇਵਾ ਕੇਂਦਰ ਸ਼ਾਮ 6 ਵਜੇ ਤੱਕ ਖੁੱਲਣਗੇ, ਦੋ ਸਿਫਟਾਂ ‘ਚ ਹੋਵੇਗਾ ਕੰਮ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਇਕ ਛੱਤ ਹੇਠ ਹਰ ਤਰਾਂ ਦੀਆਂ ਨਾਗਰਿਕ ਸੇਵਾਵਾਂ ਦੇਣ ਦੀ ਕੀਤੀ ਗਈ ਪਹਿਲ ਤਹਿਤ ਪੰਜਾਬ ਭਰ ਵਿੱਚ ਚੱਲਦੇ 516 ਸੇਵਾ ਕੇਂਦਰਾਂ ਵਿਚੋਂ ਸ਼ਹਿਰੀ ਕੇਂਦਰ ਹੁਣ ਸੇਵਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਨਗੇ, ਜਦਕਿ ਦਿਹਾਤੀ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿਚ ਅਜਿਹੇ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ 276 ਤਰਾਂ ਦੀਆਂ ਸੇਵਾਵਾਂ ਦੇ ਰਹੇ ਹਨ।ਖਹਿਰਾ ਨੇ ਦੱਸਿਆ ਕਿ ਸਾਡੇ ਜਿਲੇ ਵਿੱਚ ਟਾਈਪ ਵੰਨ ਦਾ ਇੱਕ ਸੇਵਾ ਕੇਂਦਰ ਹੈ, ਜੋ ਕਿ ਜਿਲਾ ਹੈਡਕੁਆਰਟਰ ‘ਤੇ ਚੱਲ ਰਿਹਾ ਹੈ।ਇਸ ਤੋਂ ਇਲਾਵਾ ਟਾਈਪ 2 ਦੇ 16 ਅਤੇ ਟਾਈਪ 3 ਦੇ 24 ਕੇਂਦਰ ਜਿਲੇ ਵਿੱਚ ਚੱਲ ਰਹੇ ਹਨ।ਉਨਾਂ ਕੋਵਿਡ-19 ਸੰਕਟ ਦੇ ਬਾਵਜ਼ੂਦ ਲੋਕ ਸੇਵਾ ਵਿੱਚ ਡਟੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਦੇ ਕਿਹਾ ਕਿ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਆਪਣੀ ਸੇਵਾ ਦਿਉ ਤਾਂ ਜੋ ਤੁਸੀਂ ਅਤੇ ਤੁਹਾਡੇ ਕੋਲ ਕੰਮ ਕਰਵਾਉਣ ਆਏ ਸਾਡੇ ਨਾਗਰਿਕ ਸੁਰੱਖਿਅਤ ਪਰਤਣ।ਉਨਾਂ ਦੱਸਿਆ ਕਿ ਸ਼ਹਿਰੀ ਕੇਂਦਰ ਦੋ ਸਿਫਟਾਂ ਵਿਚ ਕੰਮ ਕਰਨਗੇ।ਪਹਿਲੀ ਸ਼ਿਫਟ ਸਵੇਰੇ 8 ਵਜੇ ਤੋਂ ਡੇਢ ਵਜੇ ਤੱਕ ਅਤੇ ਦੂਸਰੇ ਡੇਢ ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗੀ।
                 ਜਿਲਾ ਟੈਕਨੀਕਲ ਕੋਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਸਹਾਇਕ ਜਿਲਾ ਈ-ਗਵਰਨੈਂਸ ਕੋਆਰਡੀਨੇਟਰ ਰਘੂ ਕਾਲੀਆ ਅਤੇ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਰੇ ਕੇਂਦਰ ਸਮੇਂ ਸਿਰ ਨਾਗਰਿਕ ਸੇਵਾਵਾਂ ਦੇ ਰਹੇ ਹਨ ਅਤੇ 99 ਫੀਸਦੀ ਅਰਜ਼ੀਆਂ ਦਾ ਨਿਪਟਾਰਾ ਹੋ ਚੁੱਕਾ ਹੈ।ਕੇਵਲ ਇਕ ਫੀਸਦੀ ਤੋਂ ਵੀ ਘੱਟ ਅਰਜ਼ੀਆਂ ਵਿਚਾਰ ਅਧੀਨ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਕੇਵਲ ਇਸ ਸਾਲ ਵਿਚ ਹੀ 3,73,844 ਅਰਜ਼ੀਆਂ ਦਾ ਨਿਪਟਾਰਾ ਕੀਤਾ ਾ ਚੁੱਕਾ ਹੈ ਉਨਾਂ ਦੱਸਿਆ ਕਿ ਆਨਲਾਈਨ ਕੰਮ ਹੋਣ ਕਾਰਨ ਹਰੇਕ ਕੇਂਦਰ ਵਿਚ ਪੈਂਡਿੰਗ ਪਈਆਂ ਅਰਜ਼ੀਆਂ ‘ਤੇ ਡਿਪਟੀ ਕਮਿਸ਼ਨਰ ਦਫਤਰ ਦੀ ਸਿੱਧੀ ਨਿਗ੍ਹਾ ਰਹਿੰਦੀ ਹੈ।ਜਿਸ ਨਾਲ ਕੰਮ ਵਿੱਚ ਪਾਰਦਰਸ਼ਤਾ ਬਣੀ ਹੈ ਤੇ ਕੰਮ ਦੇਰੀ ਨਾਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
                ਉਨਾਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕੋਵਿਡ-19 ਸੰਕਟ ਦੇ ਚੱਲਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਲਣ ਕਰਨ। ਜਿਸ ਵਿਚ ਮਾਸਕ ਪਾਉਣਾ, ਆਪਸੀ ਦੂਰੀ 2 ਗਜ਼ ਰੱਖਣੀ ਆਦਿ ਦਾ ਧਿਆਨ ਰੱਖਦੇ ਹੋਏ ਵੀ ਸੇਵਾ ਕੇਂਦਰ ਵਿਚ ਕੰਮ ਲਈ ਪਹੁੰਚਣ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …