Tuesday, August 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 2500 ਰੁੱਖ ਲਗਾਉਣ ਦੀ ਮਹਿੰਮ ਦਾ ਹੋਇਆ ਆਗਾਜ਼

ਮਨੁੱਖੀ ਹੋਂਦ ਬਚਾਈ ਰੱਖਣ ਲਈ 33 ਫੀਸਦੀ ਰਕਬੇ ‘ਚ ਰੁੱਖ ਲਗਾਉਣ ਦੀ ਲੋੜ – ਸਹੋਤਾ
ਅੰਮ੍ਰਿਤਸਰ, 3 ਸਤੰਬਰ (ਖੁਰਮਣੀਆਂ) – ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜਿਲਾ ਵਣ ਅਫਸਰ ਸ. ਸੁਰਜੀਤ ਸਿੰਘ ਸਹੋਤਾ ਨੇ ਕਿਹਾ ਹੈ ਕਿ ਵੱਖ ਵੱਖ ਸੰਸਥਾਵਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੇਰਨਾ ਲੈ ਕੇ ਜੰਗਲ ਵਧਾਉਣ ਵਿਚ ਪੰਜਾਬ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਵੱਖ ਵੱਖ ਕਿਸਮਾਂ ਦੇ 2500 ਬੂੂੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਸਮੇਂ ਇਥੇ ਪਹੁੰਚੇ ਸਨ। ਉਨ੍ਹਾਂ ਦਾ ਇਥੇ ਪੁੱੱਜਣ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਤਰਫੋਂ ਡੀਨ ਵਿਦਿਆਰਥੀ ਭਲਾਈ ਡਾ. ਹਰਦੀਪ ਸਿੰਘ ਅਤੇ ਬਾਗਬਾਨੀ ਸਲਾਹਕਾਰ ਡਾ. ਜਸਵਿੰਦਰ ਸਿੰਘ ਬਿਲਗਾ ਨੇ ਸਵਾਗਤ ਕੀਤਾ।
                 ਸਹੋਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ `ਤੇ ਹਰ ਪਿੰਡ ਵਿੱਚ 400 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਗਲੋਬਲ ਵਾਰਮਿੰਗ ਕਰਕੇ 33 ਫੀਸਦੀ ਜੰਗਲ ਦੀ ਜ਼ਰੂਰਤ ਹੈ ਜਦੋਂਕਿ ਇਸ ਸਮੇਂ ਪੰਜਾਬ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਹੈ।ਜੰਗਲੀ ਅਤੇ ਗੈਰ ਜੰਗਲੀ ਇਲਾਕੇ ਨੂੰ ਮਿਲਾ ਕੇ 6.5 ਫੀਸਦੀ ਥਾਂ ਵਿਚ ਬੂਟੇ ਲੱਗੇ ਹੋਏ ਹਨ ਜਦੋਂਕਿ ਪੰਜਾਬ ਵਿਚ 26.5 ਫੀਸਦ ਰਕਬੇ ਵਿਚ ਹੋਰ ਬੂਟੇ ਲਾਉਣ ਦੀ ਜ਼ਰੂਰਤ ਹੈ।ਇਸ ਦਿਸ਼ਾ ਵਿਚ ਪੰਜਾਬ ਸਰਕਾਰ ਵੱਲੋਂ ਪਹਿਲੇ ਹੱਲੇ ਅਧੀਨ 15 ਫੀਸਦ ਰਕਬੇ ਵਿਚ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਆਲੇ ਦੁਆਲੇ ਬੂਟੇ ਲਾਉਣ ਲਈ ਆਈ ਹਰਿਆਲੀ ਐਪ ਜਾਂ ਜੰਗਲਾਤ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।
              ਡਾ. ਹਰਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਧੂ ਦੀਆਂ ਪਹਿਲ ਕਦਮੀਆਂ ਦੀ ਬਦੌਲਤ ਕੈਂਪਸ ਵਿਚ ਨਵੇਂ ਵੀਹ ਹਜ਼ਾਰ ਬੂਟੇ ਲੱਗ ਚੁੱਕੇ ਹਨ ਅਤੇ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਿਆ ਗਿਆ ਹੈ।ਉਨਾਂ੍ਹ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਤਿੰਨ ਏਕੜ ਵਿਚ 2500 ਹੋਰ ਬੂਟੇ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਗਈ ਹੈ ਇਸ ਦੇ ਲਈ ਉਨ੍ਹਾਂ ਨੇ ਡਾ. ਸੰਧੂ ਅਤੇ ਸ਼੍ਰੀ ਸਹੋਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਨੂੰ ਹੋਰ ਵੀ ਸੁਹਾਵਣਾ ਅਤੇ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਜਾਰੀ ਰਹੇਗੀ।ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਖੇ ਲਗਪਗ 2000 ਬੂਟਿਆਂ ਵਾਲਾ ਪਵਿੱਤਰ ਜੰਗਲ ਵੀ ਬਾਬਾ ਸੇਵਾ ਸਿੰਘ ਅਤੇ ਸੰਗਤਾਂ ਵੱਲੋਂ ਲਗਾਇਆ ਗਿਆ ਹੈ।
                 ਡਾ. ਬਿਲਗਾ ਨੇ ਦੱਸਿਆ ਕਿ ਲਗਾਏ ਜਾ ਰਹੇ ਇਨ੍ਹਾਂ ਬੂਟਿਆਂ ਵਿਚ ਪੰਜਾਬ ਦਾ “ਰਾਜ ਰੁੱਖ” ਟਾਹਲੀ ਖਾਸ ਤੋਰ ਤੇ ਲਗਵਾਇਆ ਜਾ ਰਿਹਾ ਹੈ।ਇਨ੍ਹਾਂ ਰੁੱਖਾਂ ਵਿਚ ਸਾਗਵਾਨ, ਸਰੀਂਹ, ਅੰਬ, ਜਾਮਣ, ਨਿੰਮ, ਸੁਖਚੈਨ, ਧਰੇਕ, ਪਿਪਲ, ਬੋੜ, ਤੁਣ, ਚੱਕਰਾਮੀਆ, ਗੁਲਮੋਹਰ, ਸਤਪਤੀਆਂ, ਅਮਲਤਾਸ, ਜੇੈਕਰੰੜਾ ਅਤੇ ਚਮੇਲੀ, ਚਾਂਦਨੀ, ਹੈਬੀਕਸ, ਕੇਸ਼ੀਆ, ਝੈਟਰੋਫਾ, ਕਨੇਰ ਅਦਿ ਫੁਲਦਾਰ/ਖੁਸ਼ਬੂਦਾਰ ਝਾੜੀਆਂ ਸ਼ਾਮਲ ਹਨ।
                     ਇਸ ਮੌਕੇ ਡਾ. ਆਦਰਸ਼ ਪਾਲ ਵਿਗ, ਡਾ. ਸਤਵਿੰਦਰਜੀਤ ਕੌਰ, ਡਾ. ਸਰੋਜ ਅਰੋੜਾ, ਡਾ. ਜਤਿੰਦਰ ਕੌਰ, ਸੁਰੱਖਿਆ ਅਫਸਰ, ਕਰਨਲ ਅਮਰਬੀਰ ਸਿੰਘ ਚਾਹਲ, ਐਸ.ਐਡ.ਓ ਹੀਰਾ ਸਿੰਘ, ਵਣ ਰੇਂਜ ਅਫਸਰ ਹਰਦੇਵ ਸਿੰਘ, ਵਣ ਬਲਾਕ ਅਫਸਰ, ਨਿਰਮਲ ਸਿੰਘ, ਮਨਦੀਪ ਕੌਰ, ਹਰਮਨਜੀਤ ਸਿੰਘ ਮੌਜੂਦ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …