ਸੰਗਰੂਰ, 4 ਸਤੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵਿਦਿਅਕ
ਮੁਕਾਬਲਿਆਂ ਵਿੱਚ ਰੱਤੋਕੇ ਸਕੂਲ ਦੇ ਵਿਦਿਆਰਥੀ ਲਗਾਤਾਰ ਮੱਲਾਂ ਮਾਰ ਰਹੇ ਹਨ।ਸਿੱਖਿਆ ਵਿਭਾਗ ਵੱਲੋਂ ਕੱਲ੍ਹ ਐਲਾਨੇ ਗਏ ਭਾਸ਼ਣ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਵਿੱਚ ਰੱਤੋਕੇ ਸਕੂਲ ਦੀ ਹੋਣਹਾਰ ਵਿਦਿਆਰਥਣ ਕ੍ਰਾਂਤੀ ਪਾਲ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕ੍ਰਾਂਤੀ ਪਾਲ ਕੌਰ ਨੇ ਕੁੱਝ ਦਿਨ ਪਹਿਲਾਂ ਕਵਿਤਾ ਉਚਾਰਨ ਮੁਕਾਬਲੇ ਵਿੱਚ ਜਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਸਕੂਲ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੂੰ ਪੂਰਨ ਆਸ ਹੈ ਕਿ ਇਸ ਭਾਸ਼ਣ ਮੁਕਾਬਲੇ ਵਿੱਚ ਵੀ ਕ੍ਰਾਂਤੀ ਪਾਲ ਜਿਲ੍ਹੇ ਹੀ ਨਹੀਂ ਰਾਜ ਪੱਧਰ ‘ਤੇ ਵੀ ਨਾਮਣਾ ਖੱਟੇਗੀ।ਇਸ ਮੌਕੇ ਮੈਡਮ ਪਰਵੀਨ ਕੌਰ ਅਤੇ ਸਤਪਾਲ ਕੌਰ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media