Saturday, May 30, 2026

ਡਾ. ਇਕਬਾਲ ਸਿੰਘ ਧੰਜੂ ਨੇ ਲਾਇਨਜ਼ ਆਈ ਹਸਪਤਾਲ ਨੂੰ ਕਨੇਡਾ ਤੋਂ ਭੇਜੀ ਇੱਕ ਲੱਖ ਦੀ ਸਹਾਇਤਾ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਫਤਿਹਪੁਰ ਰਾਜਪੂਤਾਂ ਦੇ ਡਾ. ਇਕਬਾਲ ਸਿੰਘ ਧੰਜੂ ਨੇ ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਚਲਾਏ ਜਾ ਰਹੇ ਲਾਇਨਜ਼ ਆਈ ਹਸਪਤਾਲ ਨੂੰ ਕਨੇਡਾ ਤੋਂ ਇੱਕ ਲੱਖ ਦੀ ਸਹਾਇਤਾ ਭੇਜੀ ਹੈ।ਇੱਕ ਲੱਖ ਦਾ ਇਹ ਚੈਕ ਉਨਾਂ ਦੀ ਵੱਡੀ ਭਾਬੀ ਸ੍ਰੀਮਤੀ ਹਰਦੀਸ਼ ਕੌਰ ਨੇ ਫਤਿਹਪੁਰ ਰਾਜਪੂਤਾਂ ਆਪਣੇ ਗ੍ਰਹਿ ਪੁੱਜੇ ਹਸਪਤਾਲ ਪ੍ਰਾਜੈਕਟ ਸੁਸਾਇਟੀ ਦੇ ਚੇਅਰਮੈਨ ਲਾਇਨ ਨਰਿੰਦਰ ਸਿੰਘ ਨੂੰ ਭੇਟ ਕੀਤਾ।ਇਸ ਸਮੇਂ ਕਲੱਬ ਪ੍ਰਧਾਨ ਲਾਇਨ ਬਲਜੀਤ ਸਿੰਘ ਜੰਮੂ, ਸੈਕਟਰੀ ਲਾਇਨ ਜਗਮੋਹਨ ਸਿੰਘ ਦੂਆ, ਖਜ਼ਾਨਚੀ ਲਾਇਨ ਮਨਦੀਪ ਸਿੰਘ ਤੋਂ ਇਲਾਵਾ ਲਾਇਨ ਸੱਜਣ ਸਿੰਘ, ਰਵੀ ਫਤਿਹਪੁਰ, ਡਾ. ਰੁਪਿੰਦਰ ਸਿੰਘ, ਡਾ. ਬਿਕਰਮ ਸਿੰਘ, ਗੁਰਮੀਤ ਸਿੰਘ ਜੰਮੂ ਆਦਿ ਮੌਜ਼ੂਦ ਸਨ।
                ਡਾ. ਇਕਬਾਲ ਸਿੰਘ ਧੰਜੂ ਦਾ ਦਿੱਤੀ ਮਾਲੀ ਮਦਦ ਲਈ ਧੰਨਵਾਦ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਜੰਮੂ ਨੇ ਕਿਹਾ ਕਿ ਕਲੱਬ ਵਲੋਂ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਵਲੋਂ ਮਰੀਜ਼ਾਂ ਨੂੰ ਬਿਹਤਰੀਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਸਮੇਂ ਸਮੇਂ ‘ਤੇ ਦਾਨੀਆਂ ਵਲੋਂ ਦਿੱਤੀ ਜਾਂਦੀ ਸਹਾਇਤਾ ਨਾਲ ਗਰੀਬਾਂ ਤੇ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ ਮੁਫਤ ਕੀਤੇ ਜਾਂਦੇ ਹਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …