ਸੰਗਰੂਰ, 6 ਸਤੰਬਰ (ਜਗਸੀਰ ਲੌਂਗੋਵਾਲ)- ਕੇਂਦਰੀ ਆਰਡੀਨੈਂਸਾਂ ਖਿਲਾਫ 10 ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਵਲੋਂ ਪੰਜਾਬ ਵਿੱਚ ਪੰਜ ਥਾਵਾਂ ‘ਤੇ
ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਦੀ ਤਿਆਰੀ ਸਬੰਧੀ ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਪਿੰਡ ਢੱਡਰੀਆਂ, ਦਿਆਲਗੜ੍ਹ, ਪਿੰਡੀ ਕੈਂਬੋਵਾਲ ਅਤੇ ਭਾਈ ਕੀ ਸਮਾਧ ਵਿਖੇ ਰੈਲੀਆਂ ਕਰਕੇ ਕਿਸਾਨਾਂ ਨੂੰ 14 ਸਤੰਬਰ ਨੂੰ ਬਰਨਾਲਾ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ।
ਇਨ੍ਹਾਂ ਰੈਲੀਆਂ ਨੂੰ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਯੂਨੀਅਨ ਦੇ ਜਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ` ਸੁਖਦੇਵ ਸਿੰਘ ਉਭਾਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨਾਂ ਆਰਡੀਨੈਂਸਾਂ ਨਾਲ ਸਰਕਾਰ ਅਤੇ ਸਰਕਾਰੀ ਏਜੰਸੀਆਂ ਅਨਾਜ ਦੀ ਖ਼ਰੀਦ ਵਿੱਚੋਂ ਬਾਹਰ ਹੋ ਜਾਣਗੀਆਂ, ਪ੍ਰਾਈਵੇਟ ਕੰਪਨੀਆਂ ਤੇ ਵਪਾਰੀ ਫਸਲ ਮਨਮਰਜ਼ੀ ਦੇ ਭਾਅ ਖ੍ਰੀਦ ਕਰਨਗੀਆਂ, ਕਿਸਾਨ ਖੇਤੀ ਵਿੱਚੋਂ ਬਾਹਰ ਹੋ ਜਾਵੇਗਾ ਅਤੇ ਕੰਪਨੀਆਂ ਜਮੀਨ ਲੈ ਕੇ ਆਪ ਖੇਤੀ ਕਰਨਗੀਆਂ ਅਤੇ ਖੱਪਤਕਾਰਾਂ ਨੂੰ ਕੰਟਰੋਲ ਰੇਟ ‘ਤੇ ਮਿਲਦੇ ਅਨਾਜ ਤੋਂ ਵੀ ਸਰਕਾਰ ਦਾ ਕੰਟਰੋਲ ਖਤਮ ਹੋ ਜਾਵੇਗਾ, ਮਹਿੰਗਾਈ ਵਧੇਗੀ, ਛੋਟੇ ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਦਾ ਉਜਾੜਾ ਹੋਵੇਗਾ।ਕੇਂਦਰੀ ਮੰਤਰੀ ਦੀ ਚਿੱਠੀ ‘ਤੇ ਸੁਖਬੀਰ ਬਾਦਲ ਮੁਤਾਬਿਕ ਐਮ.ਐਸ.ਪੀ ਬਰਕਰਾਰ ਰਹਿਣ ਦੇ ਦਾਅਵੇ ਦਾ ਕੋਈ ਮਤਲਬ ਨਹੀਂ ਕਿਉਂਕਿ ਜਦੋਂ ਸਰਕਾਰ ਨੇ ਖਰੀਦਦਾਰ ਹੀ ਨਹੀਂ ਰਹਿਣਾ।ਉਨਾਂ ਕਿਹਾ ਕਿ ਬਿਜਲੀ ਸੋਧ ਬਿਲ ਰਾਹੀਂ ਬਿਜਲੀ ਸਬੰਧੀ ਸਾਰੇ ਅਧਿਕਾਰ ਕੇਂਦਰੀ ਏਜੰਸੀ ਕੋਲ ਚਲੇ ਜਾਣਗੇ।ਜਿਸ ਨਾਲ ਖੇਤੀ ਮੋਟਰਾਂ ਅਤੇ ਘਰੇਲੂ ਖੱਪਤਕਾਰਾਂ ਨੂੰ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ ਅਤੇ ਲੋਕਾਂ ‘ਤੇ ਬਿਜਲੀ ਹੋਰ ਮਹਿੰਗੀ ਹੋਣ ਕਰਕੇ ਆਰਥਿਕ ਬੋਝ ਵਧੇਗਾ।ਆਗੂਆਂ ਨੇ ਕਿਸਾਨਾਂ ਨੂੰ” ਵੰਗਾਰ ਰੈਲੀ “ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।ਅੱਜ ਦੀਆਂ ਰੈਲੀਆਂ ਨੂੰ ਯੂਥ ਵਿੰਗ ਦੇ ਜਿਲ੍ਹਾ ਆਗੂ ਮਨਿੰਦਰ ਪਾਲ ਸਿੰਘ ਬੱਬੂ, ਢੱਡਰੀਆਂ ਇਕਾਈ ਦੇ ਪ੍ਰਧਾਨ ਤੇਜਿੰਦਰ ਸਿੰਘ, ਸਰਜਾ ਸਿੰਘ ਰੱਤੋਕੇ, ਹਰਦੇਵ ਸਿੰਘ ਦੁੱਲਟ, ਬਲਵਿੰਦਰ ਸਿੰਘ ਜੱਗੀ, ਛਿੰਦਾ ਸਿੰਘ ਤੇ ਸਾਹਿਬ ਸਿੰਘ ਤਕੀਪੁਰ ਨੇ ਸੰਬੋਧਨ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media