Tuesday, September 22, 2026

ਸਿਹਤ ਬਲਾਕ ਅਮਰਗੜ ਵਲੋਂ ਰੋਜ਼ਾਨਾ ਕੀਤੀ ਜਾ ਰਹੀ ਕੋਵਿਡ-19 ਸੈਂਪਲਿੰਗ

ਸੰਗਰੂਰ, 7 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫਸਰ ਸੰਜੇ ਗੋਇਲ ਦੀ ਅਗਵਾਈ ‘ਚ ਸਿਹਤ ਬਲਾਕ ਅਮਰਗੜ ਦੀਆਂ ਸੈਂਪਲਿੰਗ ਟੀਮਾਂ ਵਲੋਂ ਸੀ.ਐਚ.ਸੀ ਅਮਰਗੜ ਵਿਖੇ ਹਰ ਰੋਜ਼ ਅਤੇ ਸੋਮਵਾਰ ਤੋਂ ਸ਼ਨੀਵਾਰ ਪਿੰਡਾਂ ‘ਚ ਮਿਸ਼ਨ ਫਤਿਹ ਤਹਿਤ ਕੈਂਪ ਲਗਾ ਕੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।
                   ਸਿਹਤ ਬਲਾਕ ਅਮਰਗੜ ਦੇ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਿਹਤ ਬਲਾਕ ਅਮਰਗੜ ਦੇ ਸਾਰੇ ਪਿੰਡਾਂ ‘ਚ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਵਲੋਂ ਸ਼ੱਕੀ ਮਰੀਜ਼ਾਂ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ।ਸਿਹਤ ਵਿਭਾਗ ਅਮਰਗੜ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸੈਂਪਲ ਲੈਣ ਲਈ ਪਿੰਡਾਂ ਚ ਕੈਂਪ ਲਗਾਏ ਜਾ ਰਹੇ ਹਨ।ਸੈਂਪਲਿੰਗ ਟੀਮਾਂ ਵਲੋਂ ਸੀਐਚਸੀ ਅਮਰਗੜ ਵਿਖੇ ਸਥਾਪਤ ਜਾਂਚ ਪੋਡ ‘ਤੇ ਹਰ ਰੋਜ਼ ਅਤੇ ਪਿੰਡਾਂ ਚ ਸੋਮਵਾਰ ਤੇ ਵੀਰਵਾਰ ਨੂੰ ਭਸੌੜ ਏਰੀਏ ਦੇ ਪਿੰਡਾਂ ‘ਚ ਮੰਗਲਵਾਰ ਤੇ ਸ਼ੁਕਰਵਾਰ ਨੂੰ ਮੰਨਵੀਂ ਏਰੀਏ ਦੇ ਅਤੇ ਬੁੱਧਵਾਰ ਤੇ ਸ਼ਨੀਵਾਰ ਨੂੰ ਗੁਆਰਾ ਏਰੀਏ ਦੇ ਪਿੰਡਾਂ ਵਿੱਚ ਕੈਂਪ ਲਗਾ ਕੇ ਕੋਵਿਡ-19 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ।ਇੰਨਾਂ ਕੈਂਪਾਂ ‘ਚ ਸੀ.ਐਚ.ਓ, ਸਿਹਤ ਸੁਪਰਵਾਈਜ਼ਰ, ਉਪਵੈਦ, ਸਿਹਤ ਵਰਕਰ, ਆਸ਼ਾ ਵਰਕਰ ਆਦਿ ਦੀਆਂ ਟੀਮਾਂ ਸੈਂਪਲ ਲੈਣ ਜਾਂਦੀਆਂ ਹਨ।
              ਇਸ ਮੌਕੇ ਅਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਸਿਹਤ ਸੁਪਰਵਾਈਜ਼ਰ ਜਗਤਾਰ ਸਿੰਘ, ਸਟਾਫ ਨਰਸ ਬਲਜੀਤ ਕੌਰ ਦੀ ਟੀਮ ਵਲੋਂ ਸੈਂਪਲ 23 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …