Tuesday, September 29, 2026

ਮੁੱਢਲਾ ਸਿਹਤ ਕੇਂਦਰ ਪੰਜਗਰਾਈਆਂ ਵਿਖੇ ਰੈਪਿਡ ਐਂਟੀਜਨ ਟੈਸਟ ਦੀ ਸ਼ੁਰੂਆਤ

ਹੁਣ 30 ਮਿੰਟ ਵਿੱਚ ਮਿਲੇਗਾ ਕੋਰੋਨਾਵਾਇਰਸ ਟੈਸਟ ਦਾ ਨਤੀਜਾ

ਸੰਗਰੂਰ, 12 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸਨਰ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਫਤਿਹਗੜ ਪੰਜਗਰਾਈਆਂ ਡਾਕਟਰ ਗੀਤਾ ਦੀ ਅਗਵਾਈ ਵਿੱਚ ਮਿਸ਼ਨ ਫਤਿਹ ਤਹਿਤ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਕੋਰੋਨਾਵਇਰਸ ਦੀ ਸੈਂਪਲਿੰਗ ਲਗਾਤਾਰ ਕੀਤੀ ਜਾ ਰਹੀ ਹੈ।ਬਲਾਕ ਵਿੱਚ ਜਿਥੇ ਪਹਿਲਾਂ ਸਿਰਫ ਆਰ.ਟੀ.ਪੀ.ਸੀ.ਆਰ ਟੈਸਟ ਲਈ ਕੋਵਿਡ ਦੇ ਨਮੂਨੇ ਲਏ ਜਾਂਦੇ ਸਨ।ਹੁਣ ਇਸ ਦੇ ਨਾਲ ਮੁੱਢਲਾ ਸਿਹਤ ਕੇਂਦਰ ਪੰਜਗਰਾਈਆ ਵਿਖੇ ਰੈਪਿਡ ਐਂਟੀਜਨ ਟੈਸਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਨਤੀਜਾ ਬਹੁਤ ਘੱਟ ਸਮੇਂ ਵਿੱਚ ਪ੍ਰਾਪਤ ਹੋ ਜਾਂਦਾ ਹੈ।
                   ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਅਜੇ ਸਿਰਫ ਮੁੱਢਲਾ ਸਿਹਤ ਕੇਂਦਰ ਫਤਿਹਗੜ ਪੰਜਗਰਾਈਆ ਵਿਖੇ ਹੀ ਕੋਰੋਨਾਵਾਇਰਸ ਦੀ ਜਾਂਚ ਲਈ ਰੈਪਿਡ ਐਂਟੀਜਨ ਟੈਸਟ ਸ਼ੁਰੂ ਕੀਤੇ ਗਏ ਹਨ ਤੇ ਬਹੁਤ ਜਲਦੀ ਹੀ ਬਲਾਕ ਅਧੀਨ ਪੇਂਡੂ ਹਸਪਤਾਲ ਕੁਠਾਲਾ ਵਿਖੇ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
                    ਮੈਡੀਕਲ ਅਫਸਰ ਕਮ ਕੋਵਿਡ ਨੋਡਲ ਅਫਸਰ ਡਾ. ਰੀਤੂ ਸੇਠੀ ਨੇ ਕਿਹਾ ਕਿ ਇਸ ਰੈਪਿਡ ਐਂਟੀਜਨ ਟੈਸਟ ਰਾਹੀਂ ਕੋਰੋਨਾਵਾਇਰਸ ਦੀ ਜਾਂਚ ਦਾ ਨਤੀਜਾ 30 ਮਿੰਟ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ।ਉਨਾਂ ਕਿਹਾ ਕਿ ਹੁਣ ਤੱਕ ਬਲਾਕ ਵਿੱਚੋਂ ਸਿਰਫ ਆਰ.ਟੀ.ਪੀ.ਸੀ.ਆਰ ਟੈਸਟ ਲਈ ਹੀ ਕੋਰੋਨਾਵਾਇਰਸ ਦੇ ਨਮੂਨੇ ਲੈ ਕੇ ਸੰਗਰੂਰ ਭੇਜੇ ਜਾਂਦੇ ਸਨ।ਜਿਥੋਂ ਇਹ ਨਮੂਨੇ ਜਾਂਚ ਲਈ ਅੱਗੇ ਪਟਿਆਲਾ ਜਾਂਦੇ ਸਨ।ਇਸ ਸਾਰੀ ਪ੍ਰਕਿਰਿਆ ਵਿੱਚ ਘੱਟੋ ਘੱਟ ਇੱਕ ਤੋਂ ਦੋ ਦਿਨ ਦਾ ਸਮਾਂ ਲੱਗ ਜਾਂਦਾ ਹੈ।
                        ਇਸ ਮੌਕੇ ਬਲਾਕ ਐਜੂਕੇਟਰ ਸੋਨਦੀਪ ਸੰਧੂ, ਸਿਹਤ ਇੰਸਪੈਕਟਰ ਨਿਰਭੈ ਸਿੰਘ, ਗੁਲਜਾਰ ਖਾਂ, ਰਾਜੇਸ਼ ਰਿਖੀ, ਸੰਦੀਪ ਕੌਰ ਤੇ ਜਸਵਿੰਦਰ ਸਿੰਘ ਮੌਜ਼ੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …