ਅੰਮ੍ਰਿਤਸਰ, 14 ਸਤੰਬਰ (ਸੰਧੂ) – ਇੰਟਰਨੈਟ ਦੀ ਦੁਨੀਆਂ ਦੀਆਂ ਦਿਨ-ਬ-ਦਿਨ ਵੱਧ ਰਹੀਆਂ ਸਰਗਰਮੀਆਂ ਤੋਂ ਪ੍ਰੇਰਿਤ ਹੋ ਕੇ ਇੱਕ 14 ਸਾਲਾ ਸਕੂਲੀ
ਵਿਦਿਆਰਥਣ ਮੰਨਤਦੀਪ ਕੌਰ ਚੌਹਾਨ ਪੁੱਤਰੀ ਹਰਮਿੰਦਰ ਸਿੰਘ ਚੌਹਾਨ ਨੂੰ ਵਾਈਟ ਹੈਟ ਜੂਨੀਅਰ ਲਾਈਵ ਆਨਲਾਇਨ ਕੌਡਿੰਗ ਫਾਰ ਕਿਡਜ਼ ਵੱਲੋਂ ਮਾਈ ਵਾਇਟ ਹੈਟ ਜੂਨੀਅਰ ਐਕਸੀਲੈਂਸ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ।
ਮੰਨਤਦੀਪ ਕੌਰ ਚੌਹਾਨ ਦੀ ਮਾਤਾ ਮਨਜਿੰਦਰ ਕੌਰ ਨਿਸ਼ਾ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਜੀ.ਡੀ. ਗੋਇਨਕਾ ਸਕੂਲ ਵਿਖੇ 9ਵੀਂ ਦੀ ਵਿਦਿਆਰਥਣ ਹੈ ਤੇ ਉਸ ਨੇ ਇੰਟਰਨੈਟ ਦੀ ਵੈਬ ਦੁਨੀਆਂ ਪ੍ਰਤੀ ਦਿਲਚਸਪੀ ਦੇ ਚੱਲਦਿਆਂ ਉਪਰੋਕਤ ਕੰਪਨੀ ਵੱਲੋਂ ਕਰਵਾਈ ਗਈ ਵਾਇਟ ਹੈਟ ਜੂਨੀਅਰ ਲਾਇਵ ਆਨਲਾਇਨ ਕੌਡਿੰਗ ਫਾਰ ਕਿਡਜ਼ ਵਿੱਚ ਸ਼ਮੂਲੀਅਤ ਕਰਦੇ ਹੋਏ ਇਕਵੈਬ ਸਾਇਟ ਇਜ਼ਾਦ ਕੀਤੀ।ਜਿਸ ਨੂੰ ਕੰਪਨੀ ਨੇ ਸਰਾਹੁੰਦੇ ਹੋਏ ਮੰਨਤਦੀਪ ਕੌਰ ਨੂੰ ਮਾਈ ਵਾਇਟ ਹੈਟ ਜੂਨੀਅਰ ਐਕਸੀਲੈਂਸ ਸਰਟੀਫਿਕੇਟ ਦੇ ਕੇ ਨਿਵਾਜ਼ਿਆ ਹੈ।
ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਚੌਹਾਨ ਨੂੰ ਹੋਰਨਾ ਕਈ ਖੇਤਰਾਂ ਵਿਚ ਵੀ ਰੂਚੀ ਹੈ।ਉਹ ਅਕਸਰ ਤਰ੍ਹਾਂ-ਤਰ੍ਹਾਂ ਦੇ ਅਜ਼ੀਬੋ-ਗਰੀਬ ਤੇ ਅਨੌਖੇ ਤਜੱਰਬੇ ਕਰਦੀ ਰਹਿੰਦੀ ਹੈ।ਜਿਸ ਦੇ ਬਲਬੂਤੇ ਉਸ ਨੇ ਕਈ ਵਾਰ ਕਈ ਮਾਣ ਸਨਮਾਨ ਹਾਸਲ ਕੀਤੇ ਹਨ।ਮੰਨਤਦੀਪ ਕੌਰ ਦੀ ਇਸ ਪ੍ਰਾਪਤੀ ‘ਤੇ ਜੀ.ਡੀ ਗੋਇੰਨਕਾ ਸਕੂਲ ਪ੍ਰਬੰਧਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media