Saturday, October 17, 2026

ਦਰਦ-ਏ-ਪਿਆਰ

ਸਦੀਆਂ ਪਿੱਛੋਂ ਮੌਕਾ ਮਿਲਿਆ,
ਗਲੀ ਤੇਰੀ ਫੇਰਾ ਪਾਉਣ ਲਈ।
ਤੂੰ ਤਾਂ ਸਾਨੂੰ ਮਾਰ ਦਿੱਤਾ ਸੀ,
ਆਪਣਾ ਆਪ ਵਸਾਉਣ ਲਈ।
ਹਾਲੇ ਤੱਕ ਤੇਰੀ ਯਾਦ ਨੂੰ ਰੱਖਿਆ,
ਸੀਨੇ ਨਾਲ ਲਗਾਉਣ ਲਈ।
ਤੈਨੂੰ ਤਾਂ ਅਸੀਂ ਕਿਹਾ ਨਾ ਮਾੜਾ,
ਆਪਣੇ ਦਰਦ ਹੰਢਾਉਣ ਲਈ।
ਅਜੇ ਵੀ ਕਰਗਿਆਂ ਕੁਤਲਬੰਦੀਆਂ,
ਸਾਡਾ ਦਿਲ ਦੁਖਾਉਣ ਲਈ।
ਅੱਖਾਂ ਵਿੱਚ ਤੂੰ ਹੰਝੂ ਰੋਕੇ,
ਸਾਡੇ ਕੋਲ ਵਹਾਉਣ ਲਈ।
ਹੁਣ ਤੈਨੂੰ ਕੋਈ ਹੋਰ ਨਾ ਲੱਭਾ,
ਆਪਣਾ ਦਰਦ ਸੁਣਾਉਣ ਲਈ।
ਰਾਹ ਵਿੱਚ ਸਾਡੇ ਫੁੱਲ ਵਿੱਛਾ ‘ਤੇ,
ਆਪਣਾ ਪਿਆਰ ਜਤਾਉਣ ਲਈ।
ਫੁੱਲਾਂ ਦੇ ਨਾਲ ਕੰਡੇ ਸੁੱਟਤੇ,
ਪੈਰਾਂ ਵਿੱਚ ਚੁਭੋਣ ਲਈ।
ਸੰਧੂ ਫੇਰ ਵੀ ਸੀ ਨਾ ਕੀਤੀ,
ਤੇਰੀ ਲੱਜ਼ ਬਚਾਉਣ ਲਈ।15092020

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ।ਮੋ: 97816-93300

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …