Thursday, March 5, 2026

ਸਿੱਖਿਆ ਵਿਭਾਗ ਵਲੋਂ ਪੰਜਾਬ ਪ੍ਰਾਪਤੀ ਸਰਵੇਖਣ ਤੇ ਮਹੀਨਾਵਾਰ ਟੈਸਟਾਂ ਦੀ ਡੇਟਸ਼ੀਟ ਜਾਰੀ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ `ਤੇ ਅਧਾਰਿਤ ਪੰਜਾਬ ਪ੍ਰਾਪਤੀ ਸਰਵੇਖਣ ਅਤੇ ਮਹੀਨਾਵਾਰ ਮੁਲਾਂਕਣ ਸਬੰਧੀ ਵਿਸ਼ਾ ਵਾਰ ਟੈਸਟਾਂ ਲਈ ਡੇਟ ਸ਼ੀਟ ਜਾਰੀ ਕਰਦਿਆਂ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਕਰਵਾਏ ਜਾਣ ਵਾਲੇ ਟੈਸਟਾਂ ਸਬੰਧੀ ਸਕੂਲ ਮੁਖੀਆਂ ਨੂੰ ਵਿਭਾਗੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
                  ਡੀ.ਈ.ਓ (ਐਲੀ.) ਕੰਵਲਜੀਤ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਵਰਗ ‘ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ 21 ਸਤੰਬਰ ਨੂੰ ਪੰਜਾਬੀ, 22 ਸਤੰਬਰ ਨੂੰ ਗਣਿਤ, 23 ਸਤੰਬਰ ਨੂੰ ਤੀਜੀ ਤੋਂ ਪੰਜਵੀਂ ਜਮਾਤ ਤੱਕ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਅੰਗਰੇਜ਼ੀ ਅਤੇ 25 ਸਤੰਬਰ ਨੂੰ ਚੌਥੀ ਅਤੇ ਪੰਜਵੀਂ ਜਮਾਤ ਦਾ ਹਿੰਦੀ ਵਿਸ਼ੇ ਦਾ ਟੈਸਟ ਹੋਵੇਗਾ।
                  ਡੀ.ਈ.ਓ (ਸੈ.) ਸਤਿੰਦਰਬੀਰ ਸਿੰਘ ਅਨੁਸਾਰ ਅੱਪਰ ਪ੍ਰਾਇਮਰੀ ਵਰਗ ਵਿੱਚ 21 ਸਤੰਬਰ ਨੂੰ ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਸਾਇੰਸ, ਅੱਠਵੀਂ ਜਮਾਤ ਦਾ ਪੰਜਾਬੀ, ਨੌਵੀਂ ਜਮਾਤ ਦਾ ਸਮਾਜਿਕ ਸਿੱਖਿਆ ਅਤੇ ਦਸਵੀਂ ਜਮਾਤ ਦਾ ਅੰਗਰੇਜ਼ੀ 22 ਸਤੰਬਰ ਨੂੰ ਅਤੇ ਛੇਵੀਂ ਜਮਾਤ ਦਾ ਹਿੰਦੀ, ਸੱਤਵੀਂ ਜਮਾਤ ਦਾ ਸਮਾਜਿਕ ਸਿੱਖਿਆ, ਅੱਠਵੀਂ ਜਮਾਤ ਦਾ ਗਣਿਤ, ਨੌਵੀਂ ਜਮਾਤ ਦਾ ਅੰਗਰੇਜ਼ੀ ਅਤੇ ਦਸਵੀਂ ਜਮਾਤ ਦਾ ਪੰਜਾਬੀ, 23 ਸਤੰਬਰ ਨੂੰ ਛੇਵੀਂ ਜਮਾਤ ਦਾ ਸਮਾਜਿਕ ਸਿੱਖਿਆ, ਸੱਤਵੀਂ ਜਮਾਤ ਦਾ ਗਣਿਤ, ਅੱਠਵੀਂ ਜਮਾਤ ਦਾ ਸਾਇੰਸ, ਨੌਵੀਂ ਜਮਾਤ ਦਾ ਪੰਜਾਬੀ ਅਤੇ ਦਸਵੀਂ ਜਮਾਤ ਦਾ ਹਿੰਦੀ, 24 ਸਤੰਬਰ ਨੂੰ ਛੇਵੀਂ ਜਮਾਤ ਦਾ ਪੰਜਾਬੀ, ਸੱਤਵੀਂ ਜਮਾਤ ਦਾ ਅੰਗਰੇਜ਼ੀ, ਅੱਠਵੀਂ ਜਮਾਤ ਦਾ ਹਿੰਦੀ, ਨੌਵੀਂ ਜਮਾਤ ਦਾ ਗਣਿਤ ਅਤੇ ਦਸਵੀਂ ਜਮਾਤ ਦਾ ਸਾਇੰਸ, 25 ਸਤੰਬਰ ਨੂੰ ਛੇਵੀਂ ਜਮਾਤ ਦਾ ਸਾਇੰਸ, ਸੱਤਵੀਂ ਜਮਾਤ ਦਾ ਪੰਜਾਬੀ, ਅੱਠਵੀਂ ਜਮਾਤ ਦਾ ਅੰਗਰੇਜ਼ੀ, ਨੌਵੀਂ ਜਮਾਤ ਦਾ ਹਿੰਦੀ, ਦਸਵੀਂ ਜਮਾਤ ਦਾ ਸਮਾਜਿਕ ਸਿੱਖਿਆ 26 ਸਤੰਬਰ ਛੇਵੀਂ ਜਮਾਤ ਦਾ ਅੰਗਰੇਜ਼ੀ, ਸੱਤਵੀਂ ਜਮਾਤ ਦਾ ਹਿੰਦੀ, ਅੱਠਵੀਂ ਜਮਾਤ ਦਾ ਸਮਾਜਿਕ ਸਿੱਖਿਆ, ਨੌਵੀਂ ਜਮਾਤ ਦਾ ਸਾਇੰਸ, ਜਮਾਤ ਦਸਵੀਂ ਦਾ ਗਣਿਤ ਵਿਸ਼ੇ ਦਾ ਟੈਸਟ ਹੋਵੇਗਾ।ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚ 21 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਪੰਜਾਬੀ (ਜਨਰਲ), ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ (ਜਨਰਲ), 22 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਕੰਪਿਊਟਰ ਸਾਇੰਸ ਅਤੇ ਬਾਰ੍ਹਵੀਂ ਜਮਾਤ ਦਾ ਪੰਜਾਬੀ (ਜਨਰਲ), 23 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਅਤੇ ਬਾਰ੍ਹਵੀਂ ਜਮਾਤ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਵਾਤਾਵਰਨ ਸਿੱਖਿਆ, ਬਾਰ੍ਹਵੀਂ ਜਮਾਤ ਦਾ ਕੰਪਿਊਟਰ ਸਾਇੰਸ, 25 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਅਕਾਊਂਟੈਂਸੀ-1/ਪੰਜਾਬੀ/ਅੰਗਰੇਜ਼ੀ/ਹਿੰਦੀ (ਇਲੈਕਟਿਵ), ਬਾਰ੍ਹਵੀਂ ਜਮਾਤ ਦਾ ਗਣਿਤ/ਬਾਇਓਲੋਜੀ, 26 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਬਿਜਨਸ ਸਟੱਡੀਜ਼ /ਹੋਮ ਸਾਇੰਸ/ ਫ਼ਿਜ਼ਿਕਸ /ਡਰਾਇੰਗ ਅਤੇ ਪੇਂਟਿੰਗ/ ਸਰੀਰਕ ਸਿੱਖਿਆ, ਬਾਰ੍ਹਵੀਂ ਜਮਾਤ ਦਾ ਅਕਾਊਂਟੈਂਸੀ-2 /ਜੌਗਰਾਫ਼ੀ, 28 ਸਤੰਬਰ ਗਿਆਰ੍ਹਵੀਂ ਜਮਾਤ ਦਾ ਗਣਿਤ /ਬਾਇਓਲੋਜੀ, ਬਾਰ੍ਹਵੀਂ ਜਮਾਤ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ /ਫਿਜ਼ਿਕਸ, 29 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਐਮ.ਓ.ਪੀ/ਹਿਸਟਰੀ, ਬਾਰ੍ਹਵੀਂ ਜਮਾਤ ਦਾ ਇਕਨਾਮਿਕਸ, 30 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਇਕਨਾਮਿਕਸ/ਕਮਿਸਟਰੀ, ਬਾਰ੍ਹਵੀਂ ਜਮਾਤ ਦਾ ਐੱਫਈਬੀ/ਹਿਸਟਰੀ/ਕਮਿਸਟਰੀ, 1 ਅਕਤੂਬਰ ਨੂੰ ਗਿਆਰ੍ਹਵੀਂ ਜਮਾਤ ਦਾ ਰਾਜਨੀਤੀ ਸ਼ਾਸ਼ਤਰ ਜਮਾਤ ਬਾਰ੍ਹਵੀਂ ਦਾ ਹੋਮ ਸਾਇੰਸ / ਸਰੀਰਕ ਸਿੱਖਿਆ / ਡਰਾਇੰਗ ਅਤੇ ਪੇਂਟਿੰਗ, 3 ਅਕਤੂਬਰ ਨੂੰ ਗਿਆਰ੍ਹਵੀਂ ਜਮਾਤ ਦਾ ਭੂਗੋਲ, ਬਾਰ੍ਹਵੀਂ ਜਮਾਤ ਦਾ ਪੰਜਾਬੀ/ਅੰਗਰੇਜ਼ੀ/ਹਿੰਦੀ(ਇਲੈਕਟਿਵ) ਵਿਸ਼ਿਆਂ ਦਾ ਟੈਸਟ ਹੋਵੇਗਾ।
                  ਦੱਸਣਯੋਗ ਹੈ ਕਿ ਪਹਿਲੀ ਜਮਾਤ ਲਈ 10, ਦੂਜੀ ਤੋਂ ਪੰਜਵੀਂ ਜਮਾਤ ਲਈ ਕੁੱਲ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ 2 ਅੰਕ ਦਾ ਹੋਵੇਗਾ।ਇਸੇ ਤਰ੍ਹਾਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹਰ ਵਿਸ਼ੇ ਦੇ ਕੁੱਲ 20 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ ਦੇ 2 ਅੰਕ ਹੋਣ ਅਨੁਸਾਰ ਹਰ ਵਿਸ਼ੇ ਦਾ ਪੇਪਰ 20 ਅੰਕਾਂ ਦਾ ਹੋਵੇਗਾ।ਇਹ ਮੁਲਾਂਕਣ ਸਾਰੀਆਂ ਜਮਾਤਾਂ ਦੇ ਅਗਸਤ ਮਹੀਨੇ ਦੇ ਪਾਠਕ੍ਰਮ `ਤੇ ਅਧਾਰਿਤ ਹੋਵੇਗਾ।ਮੁਲਾਂਕਣ ਪੱਤਰਾਂ ਦੇ ਸਾਰੇ ਪ੍ਰਸ਼ਨ ਕੁਇਜ਼ ਰੂਪ ਵਿੱਚ ਹੋਣਗੇ।ਜਿਸ ਵਿੱਚ ਵਿਦਿਆਰਥੀਆਂ ਵਲੋਂ ਆਪਣੀ ਸਟੂਡੈਂਟ ਆਈ.ਡੀ ਭਰਨੀ ਹੋਵੇਗੀ।ਮੁਲਾਂਕਣ ਪੱਤਰ ਦੇ ਸਾਰੇ ਪ੍ਰਸ਼ਨ ਬਹੁਵਿਕਲਪੀ ਹੋਣਗੇ ਅਤੇ ਹਰ ਪੇਪਰ ਦਾ ਲਿੰਕ ਦੋ ਦਿਨ ਲਈ ਖੁੱਲ੍ਹਾ ਰਹੇਗਾ।ਮੁਲਾਂਕਣ ਪੱਤਰ ਦਾ ਲਿੰਕ ਸਕੂਲ ਮੁਖੀਆਂ ਤੱਕ ਸਮੇਂ ਸਿਰ ਪੁੱਜਦਾ ਕਰ ਦਿੱਤਾ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …