Thursday, July 16, 2026

ਤਿੰਨ ਦਿਨਾ ਪਲਸ ਪੋਲੀਓ ਮਾਈਗ੍ਰੇਟਰੀ ਮੁਹਿੰਮ ਦਾ ਅਗਾਜ਼

ਪਹਿਲੇ ਦਿਨ 7669 ਬੱਚਿਆਂ ਨੇ ਪੀਤੀਆਂ ਪੋਲੀਓ ਰੋਕੂ ਬੂੰਦਾਂ

ਕਪੂਰਥਲਾ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਵਲੋਂ `ਮਿਸ਼ਨ ਫ਼ਤਿਹ` ਤਹਿਤ ਅੱਜ ਜ਼ਿਲੇ ਵਿਚ ਤਿੰਨ ਦਿਨਾ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜੋ 22 ਸਤੰਬਰ ਤੱਕ ਜਾਰੀ ਰਹੇਗੀ।
             ਜ਼ਿਲਾ ਟੀਕਾਕਰਨ ਅਫ਼ਸਰ ਡਾ.ਆਸ਼ਾ ਮਾਂਗਟ ਨੇ ਦੱਸਿਆ ਕਿ ਇਸ ਤਿੰਨ ਦਿਨਾ ਮੁਹਿੰਮ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ 0 ਤੋਂ 5 ਸਾਲ ਦੇ 14075 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।ਪਹਿਲੇ ਦਿਨ 7669 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ।
ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੋਵਿਡ ਤੋਂ ਬਚਾਅ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਫੀਲਡ ਸਟਾਫ਼ ਨੂੰ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
                 ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਉਚ ਜ਼ੋਖਮ ਵਾਲੇ ਖੇਤਰਾਂ ਜਿਨਾਂ ਵਿੱਚ ਨਿਰਮਾਣ ਅਧੀਨ ਇਮਾਰਤਾਂ, ਟੱਪਰੀਵਾਸਾਂ ਦੇ ਟਿਕਾਣੇ, ਭੱਠੇ ਆਦਿ ਸ਼ਾਮਿਲ ਹਨ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਸਕੇ।ਉਨਾਂ ਦੱਸਿਆ ਕਿ ਭਾਵੇਂ ਭਾਰਤ ਵਿਚੋਂ ਪੋਲੀਓ ਖਤਮ ਹੋ ਚੁੱਕਾ ਹੈ, ਪਰ ਗੁਆਂਢੀ ਰਾਜਾਂ ਤੋਂ ਇਸ ਵਾਇਰਸ ਦਾ ਖ਼ਤਰਾ ਬਣਿਆ ਰਹਿੰਦਾ ਹੈ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …