Sunday, April 5, 2026

ਪਿੰਡ ਸਿੰਕਦਰਪੁਰਾ ਵਿਖੇ 60 ਅਤੇ ਜਲਵਾਣਾ ਵਿਖੇ 40 ਸੈਂਪਲ ਲੈ ਕੇ ਜਾਂਚ ਲਈ ਭੇਜੇ

ਲੋਕਾਂ ਨੇ ਸਿਹਤ ਵਿਭਾਗ ਦੀ ਟੀਮ ਨੂੰ ਦਿੱਤਾ ਪੂਰਾ ਸਹਿਯੋਗ

ਸੰਗਰੂਰ, 23 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸਨਰ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ ਵਿਚੋਂ ਕੋਵਿਡ-19 ਦੇ 100 ਨਮੂਨੇ ਲੈ ਕੇ ਜਾਂਚ ਕੀਤੀ ਗਈ ਹੈ
               ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਸਿਕੰਦਰਪੁਰਾ ਵਿਖੇ ਗ੍ਰਾਮ ਪੰਚਾਇਤ ਅਤੇ ਬੀ.ਡੀ.ਪੀ.ਓ ਦੇ ਸਹਿਯੋਗ ਨਾਲ 60 ਲੋਕਾਂ ਨੇ ਸਵੈ ਇੱਛਾ ਨਾਲ ਕੋਵਿਡ ਜਾਂਚ ਲਈ ਸੈਂਪਲ ਦਿੱਤਾ ਹੈ, ਜਦਕਿ ਪਿੰਡ ਜਲਵਾਣਾ ਵਿਖੇ ਸਰਪੰਚ ਸਰਬਜੀਤ ਕੌਰ ਖੁਦ ਆਪਣਾ ਟੈਸਟ ਕਰਵਾ ਕੇ ਰੋਲ ਮਾਡਲ ਬਣੇ।ਜਿਸ ਨਾਲ ਪਿੰਡ ਦੇ 40 ਲੋਕਾਂ ਨੇ ਖੁਦ ਟੈਸਟ ਲਈ ਸੈਂਪਲ ਦਿੱਤਾ।ਉਨਾਂ ਕਿਹਾ ਕਿ ਇਨਾਂ ਵਿਚੋਂ ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ।ਡਾ. ਗੀਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿਉਹ ਖੁਦ ਬਿਨਾਂ ਡਰ ਦੇ ਟੈਸਟ ਕਰਵਾਉਣ ਅਤੇ ਅਫਵਾਹਾਂ ‘ਤੇ ਯਕੀਨ ਨਾ ਕਰਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ।ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।
                 ਇਸ ਮੌਕੇ ਬਲਾਕ ਨੋਡਲ ਅਫਸਰ ਡਾ. ਰੀਤੂ ਸੇਠੀ, ਡਾ. ਰੂਨਾ, ਡਾ. ਮੁਹੰਮਦ ਇਰਫਾਨ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜਾਰ ਖਾਨ, ਰਾਜੇਸ਼ ਰਿਖੀ, ਜਸਪਿੰਦਰ ਸਿੰਘ, ਸੀ.ਐਚ.ਓ ਰਣਦੀਪ ਕੌਰ, ਸ਼ਹਿਨਾਜ਼, ਕੁਲਵੰਤ ਸਿੰਘ ਸਤਵਿੰਦਰ ਸਿੰਘ, ਸਰਪੰਚ, ਸਿਵਲ ਟੀਮਾਂ ਅਤੇ ਹੋਰ ਕਰਮਚਾਰੀ ਵੀ ਹਾਜਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …