Wednesday, September 30, 2026

ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ 400 ਜਨਮ ਦਿਹਾੜੇ ਨੂੰ ਸਮਰਪਿਤ ਵੈਬੀਨਾਰ ਦਾ ਆਯੋਜਨ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਅੰਮ੍ਰਿਤਸਰ ਵਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਜਨਮ ਦਿਹਾੜਾ ਮਨਾਉਣ ਦੀ ਕੜੀ ਨੂੰ ਅੱਗੇ ਤੋਰਦਿਆਂ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇਹ ਪ੍ਰੋਗਰਾਮ ਕਾਰਜਕਾਰੀ ਪ੍ਰਿੰਸੀਪਲ ਡਾ. ਐਚ.ਐਸ ਭੱਲਾ ਦੀ ਅਗਵਾਈ ਹੇਠ ਕੋਆਡੀਨੇਟਰ ਡਾ. ਵੰਦਨਾ ਬਜਾਜ ਅਤੇ ਪ੍ਰੋ. ਮਨਜੀਤ ਮਿਨਹਾਸ ਵਲੋਂ ਸਫਲਤਾ ਸਹਿਤ ਕਰਵਾਇਆ ਗਿਆ।
                    ਵੈਬੀਨਾਰ ਦਾ ਵਿਸ਼ਾ “ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ ਦਾ ਮਨੁੱਖੀ ਜੀਵਨ ਨਾਲ ਅੰਤਰ ਸਬੰਧ“ ਸੀ।ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ) ਸਨ।ਜਿੰਨਾਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ ਬਾਰੇ ਅਜੋਕੇ ਸਮੇਂ ਅਤੇ ਸਦੀਵੀਂ ਸੱਚ ਦੇ ਹਵਾਲੇ ਨਾਲ ਭਰਪੂਰ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਅਤੇ ਹੋਰ ਧਰਮਾਂ ਦੀ ਆਜ਼ਾਦੀ ਲਈ ਅਦੁੱਤੀ ਸ਼ਹਾਦਤ ਦਿੱਤੀ।ਗੁਰੁ ਸਾਹਿਬ ਨੇ ਮਨੁੱਖਤਾ, ਪਰਮਾਤਮਾ ਦੀ ਪ੍ਰਕਿਰਤੀ, ਤਨ ਮਨ, ਆਤਮਾ, ਨਾਸ਼ਵਾਨਤਾ, ਰੱਬ ਦੇ ਰਹੱਸ, ਮੌਤ, ਮੁਕਤੀ ਆਦਿ ਵਿਸ਼ਿਆਂ ਸਬੰਧੀ ਉਹਨਾ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ।ਜੋ ਹਰੇਕ ਮਨੁੱਖ ਨੂੰ ਜੀਵਨ ਜਾਚ ਸਿਖਾਉਂਦੀ ਹੈ ਅਤੇ ਰੱਬ ਦੇ ਭਾਣੇ ਵਿੱਚ ਰਹਿਣ ਲਈ ਪ੍ਰੇਰਦੀ ਹੈ।ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਅਨੁਸਾਰ ਕੁੱਝ ਵੀ ਰੱਬ ਦੀ ਮਰਜ਼ੀ ਤੋਂ ਬਾਹਰ ਨਹੀਂ ਹੈ ਜੋ ਵੀ ਹੀ ਰਿਹਾ ਉਸ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ, ਸਾਨੂੰ ਹਰ ਹਾਲਾਤ ਨੂੰ ਚੁਣੌਤੀ ਵਾਂਗ ਲੈਣਾ ਚਾਹੀਦਾ ਹੈ ਅਤੇ ਹੌਂਸਲਾ ਨਹੀ ਛੱਡਣਾ ਚਾਹੀਦਾ ਫਿਰ ਰੱਬ ਆਪ ਸਹਾਈ ਹੁੰਦਾ ਹੈ।ਡਾ. ਗੋਗੋਆਣਾ ਨੇ ਕਿਹਾ ਕਿ ਬੇਸ਼ਕ ਅੱਜ ਅਸੀਂ ਆਪਣੀਆਂ ਗਲਤੀਆਂ ਕਰਨ ਕਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਹੇ ਹਾਂ ਪਰ ਇਹ ਵੀ ਰੱਬ ਦੇ ਭਾਣੇ ਵਿੱਚ ਹੀ ਵਾਪਰ ਰਿਹਾ।ਜੇਕਰ ਅਸੀਂ ਆਪਣੀ ਹਰ ਰਾਹ ਆਸਾਨ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਉਸ ਪਰਵਰਦਗਾਰ ਦੇ ਭਾਣੇ ਵਿੱਚ ਰਹਿਣਾ ਪਵੇਗਾ।ਅੰਗ੍ਰੇਜੀ ਵਿਭਾਗ ਦੇ ਮੁਖੀ ਡਾ ਖੁਸ਼ਪਾਲ ਕੌਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
                ਪ੍ਰੋਗਰਾਮ ਵਿਚ ਕਾਲਜ ਕੌਂਸਲ ਮੈਂਬਰ, ਰਜਿਸਟਰਾਰ ਡਾ. ਕੁਸੁਮ ਦੇਵਗਨ, ਡਾ. ਰੁਪਿੰਦਰ ਕੌਰ, ਪ੍ਰੋ, ਮਾਨਸੀ, ਸਟਾਫ ਮੈਂਬਰ ਤੇ ਵਿਦਿਆਰਥੀ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …