Saturday, May 30, 2026

ਰੋਗਾਂ ਨਾਲ ਲੜਨੀ ਸਰੀਰਕ ਸ਼ਕਤੀ ਵਧਾਉਣ ਲਈ ਵੇਰਕਾ ਵਲੋਂ ਹਲਦੀ ਦੁੱਧ ਲਾਂਚ

ਡਿਪਟੀ ਕਮਿਸ਼ਨਰ ਨੇ ਵੇਰਕਾਂ ਵੱਲੋਂ ਕੀਤੀ ਪਹਿਲ ਕਦਮੀ ਦੀ ਸਰਾਹਨਾ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਦਾ ਸਹਿਕਾਰੀ ਅਦਾਰਾ ਵੇਰਕਾ, ਜੋ ਕਿ ਲੰਮੇ ਅਰਸੇ ਤੋਂ ਆਪਣੇ ਖਪਤਕਾਰਾਂ ਨੂੰ ਮਿਆਰੀ ਦੁੱਧ, ਦਹੀਂ, ਘਿਉ, ਲੱਸੀ ਅਤੇ ਹੋਰ ਖਾਧ ਪਦਾਰਥ ਮੁਹੱਈਆ ਕਰਵਾ ਰਿਹਾ ਹੈ, ਨੇ ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬੀਆਂ ਦੀ ਅੰਦਰੂਨੀ ਸਰੀਰਕ ਸ਼ਕਤੀ, ਜੋ ਕਿ ਇਨਸਾਨ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੀ ਹੈ, ਵਿਚ ਵਾਧਾ ਕਰਨ ਲਈ ਹਲਦੀ ਵਾਲਾ ਦੁੱਧ ਬਾਜ਼ਾਰ ਵਿਚ ਉਤਾਰਿਆ ਹੈ।ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਜਨਰਲ ਮੈਨੇਜਰ ਵੇਰਕਾ ਹਰਮਿੰਦਰ ਸਿੰਘ ਸੰਧੂ, ਪ੍ਰੀਤਪਾਲ ਸਿੰਘ ਸਿਵੀਆ ਅਤੇ ਹੋਰ ਅਧਿਕਾਰੀਆਂ ਵੱਲੋਂ ਦੁੱਧ ਦੀ ਇਹ ਬੋਤਲ ਜਿਲ੍ਹਾ ਵਾਸੀਆਂ ਲਈ ਜਾਰੀ ਕੀਤੀ ਗਈ।ਵੇਰਕਾ ਨੂੰ ਇਸ ਸ਼ੁਭ ਕਾਰਜ ਲਈ ਵਧਾਈ ਦਿੰਦੇ ਡਿਪਟੀ ਕਮਿਸ਼ਨਰ ਖਹਿਰਾ ਨੇ ਕਿਹਾ ਕਿ ਵੇਰਕਾ ਦਾ ਇਹ ਦੁੱਧ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਾਰਗਰ ਸਿੱਧ ਹੋਵੇਗਾ।ਉਨਾਂ ਕਿਹਾ ਕਿ ਰੋਗ ਪ੍ਰਤੀਰੋਗੀ ਸ਼ਕਤੀ ਵੱਧਣ ਨਾਲ ਕੋਰੋਨਾ ਵਰਗੀਆਂ ਮਹਾਂਮਾਰੀਆਂ ਨਾਲ ਲੜਨ ਲਈ ਤਾਕਤ ਮਿਲੇਗੀ, ਜੋ ਕਿ ਇਸ ਮੌਕੇ ਬੇਹੱਦ ਜ਼ਰੂਰੀ ਹੈ।
                     ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਦੁੱਧ ਵਿਚ ਪਾਈ ਹਲਦੀ ਸਪੈਸ਼ਲ ਫਾਰਮੂਲੇਸ਼ਨ ਤਹਿਤ ਵਰਤੀ ਗਈ ਹੈ, ਜੋ ਕਿ ਇਨਸਾਨੀ ਸਰੀਰ ਵਿਚ ਆਮ ਹਲਦੀ ਨਾਲੋਂ 10 ਗੁਣਾਂ ਵੱਧ ਐਬਜ਼ਾਰਵ ਹੁੰਦੀ ਹੈ।ਇਸ ਤੋਂ ਇਲਾਵਾ ਹਲਦੀ ਪੂਰੀ ਤਰਾਂ ਘੁਲਣਸ਼ੀਲ ਹੈ।ਉਨਾਂ ਦੱਸਿਆ ਕਿ ਇਸ ਹਲਦੀ ਦੁੱਧ ਨੂੰ ਗਰਮ ਜਾਂ ਠੰਡਾ ਦੋਵੇਂ ਤਰਾਂ ਵਰਤਿਆ ਜਾ ਸਕਦਾ ਹੈ।ਸੁਆਦ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਬੱਚੇ ਵੀ ਇਸ ਦੇ ਚੰਗੇ ਸੁਆਦ ਕਾਰਨ ਬਹੁਤ ਖੁਸ਼ ਹੋ ਕੇ ਇਹ ਦੁੱਧ ਪੀਂਦੇ ਹਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …