Tuesday, September 29, 2026

ਹਿੰਦੀ ਸਿਕਸ਼ਕ ਸੰਘ ਅੰਮ੍ਰਿਤਸਰ ਦਾ ਵਫਦ ਜਿਲ੍ਹਾ ਸਿੱਖਿਆ ਅਫਸਰ ਮਿਲਿਆ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਹਿੰਦੀ ਸਿਕਸ਼ਕ ਸੰਘ (ਰਜਿ). ਪੰਜਾਬ ਅੰਮ੍ਰਿਤਸਰ ਸ਼ਾਖਾ ਦੇ ਮੈਂਬਰਾਂ ਵਲੋਂ ਹਿੰਦੀ ਦਿਵਸ 2020 ਮਨਾਉਣ ਉਪਰੰਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਨੂੰ ਲੋਕਡਾਊਨ ਦੋਰਾਨ ਜਿਲ੍ਹੇ ‘ਚ ਹਿੰਦੀ ਦੇ ਵਿਕਾਸ, ਵਿਦਿਆਰਥੀਆਂ ਦੇ ਅੰਦਰ ਹਿੰਦੀ ਪ੍ਰਤੀ ਰੁਚੀ ਪੈਦਾ ਕਰਨ ਅਤੇ ਪ੍ਰਚਾਰ ਦੇ ਲਈ ਕੀਤੇ ਗਏ ਸ਼ਲਾਘਾਯੋਗ ਤੇ ਅਣਥਕ ਕਦਮਾਂ ਹਿੱਤ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਦੇ ਸੁਝਾਵਾਂ ਨਾਲ ਸਬੰਧਤ ਇਕ ਮੰਗ ਪੱਤਰ ਵੀ ਸੌਂਪਿਆ ਗਿਆ।
                  ਸਾਰੇ ਮੈਂਬਰਾਂ ਨੇ ਹਿੰਦੀ ਭਾਸ਼ਾ ਦੇ ਵਿਕਾਸ ਦੇ ਲਈ ਅਤੇ ਵਿਦਿਆਰਥੀਆਂ ਅੰਦਰ ਹਿੰਦੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨ ਲਈ ਵੱਧ ਤੋਂ ਵੱਧ ਯਤਨ ਕਰਨ ਦਾ ਭਰੋਸਾ ਦਿਵਾਇਆ।ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨੇ ਸਾਰੇ ਅਧਿਆਪਕਾਂ ਨੂੰ ਵਿਭਾਗ ਵਲੋਂ ਸਹਿਯੋਗ ਦਾ ਭਰੋਸਾ ਦਿਵਾਇਆ।
                    ਇਸ ਮੌਕੇ ਸ੍ਰੀ ਰਾਕੇਸ਼ ਰਾਏ, ਸੁਖਦੇਵ ਕਿਆਮਪੁਰੀਅਨ (ਪ੍ਰਧਾਨ), ਕਸ਼ਮੀਰ ਸਿੰਘ ਗਿੱਲ (ਸੀ. ਮੀਤ ਪ੍ਰਧਾਨ), ਮੁਨੀਸ਼ ਪੀਟਰ, ਡਾ. ਸ੍ਰੀਮਤੀ ਪੂਰਨਿਮਾ ਰਾਏ, ਰੰਜੀਵ ਦੇਵਗਨ, ਸ਼ਮਸ਼ੇਰ ਸਿੰਘ, ਰਮੇਸ਼ਵਰ ਨਾਰਾਇਣ, ਸੁਖਦੇਵ ਸਿੰਘ, ਪੂਜਾ, ਸੰਜੀਵ ਕੁਮਾਰ ਤਲਵੰਡੀ ਡੋਗਰਾ, ਰਵਿੰਦਰ ਪਾਲ ਸੈਂਸਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …