ਕਪੂਰਥਲਾ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲੇ ਵਿਚ ਪ੍ਰਸ਼ਾਸਨ ਵਲੋਂ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਕੋਰੋਨਾ ਦੇ ਮਰੀਜ਼ਾਂ ਦੀ ਕਾਊਂਸਲਿੰਗ
ਲਈ ਮਨੋਵਿਗਿਆਨਿਕ ਮਾਹਿਰਾਂ ਅਤੇ ਹੋਰ ਡਾਕਟਰਾਂ ਦੀਆਂ ਵਿਸ਼ੇਸ਼ ਤੌਰ `ਤੇ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ ਆਪਣੀ ਕਿਸੇ ਵੀ ਸਮੱਸਿਆ ਅਤੇ ਸਿਹਤ ਸਬੰਧੀ ਸਲਾਹ ਲਈ ਉਨਾਂ ਨਾਲ ਮੋਬਾਇਲ ਫੋਨ `ਤੇ ਸਿੱਧਾ ਸੰਪਰਕ ਕਰ ਸਕਣ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਜ਼ਿਲੇੇ ਵਿੱਚ 500 ਦੇ ਕਰੀਬ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ।ਜਿੰਨਾਂ ਦੀ ਸਹੂਲਤ ਲਈ ਰਾਕੇਸ਼ ਸ਼ਰਮਾ ਮਨੋਵਿਗਿਆਨੀ 98785-25283, ਸ਼ਮਿੰਦਰ ਕੌਰ ਮਨੋਵਿਗਿਆਨੀ 98723-43502 ਅਤੇ ਮਨਪ੍ਰੀਤ ਸਿੰਘ ਮਨੋਵਿਗਿਆਨੀ 75080-34050 ਦੇ ਮੋਬਾਇਲ ਨੰਬਰ ਜਨਤਕ ਕੀਤੇ ਗਏ ਹਨ।
ਉਨਾਂ ਇਹ ਵੀ ਦਸਿਆ ਕਿ ਇਨਾਂ ਕਾਊਂਸਲਰਾਂ ਵਲੋਂ ਮੌਜ਼ੂਦਾ ਸਮੇਂ ਆਈਸੋਲੇਸ਼ਨ ਵਾਰਡ ਕਪੂਰਥਲਾ, ਕੋਵਿਡ ਕੇਅਰ ਸੈਂਟਰ ਪੀ.ਟੀ.ਯੂ ਅਤੇ ਹੋਰਨਾਂ ਦੇਸ਼ਾਂ ਤੋਂ ਆ ਰਹੇ ਪ੍ਰਵਾਸੀ ਭਾਰਤੀਆਂ ਦੀ ਕਾਊਂਸਲਿੰਗ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਆਦਾ ਜਰੂਰੀ ਹੋਣ `ਤੇ ਡਾ. ਸੰਦੀਪ ਭੋਲਾ (ਐਮ.ਡੀ) ਸਾਈਕੈਟਰਿਸਟ ਅਤੇ ਡੀ-ਅਡਿਕਸ਼ਨ ਮਾਹਿਰ ਸਿਵਲ ਹਸਪਤਾਲ ਕਪੂਰਥਲਾ ਨੂੰ ਫੋਨ ਨੰਬਰ 92169-33231 `ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ ਆਪਣੀ ਕਿਸੇ ਵੀ ਮਾਨਸਿਕ ਸਮੱਸਿਆ ਜਾਂ ਸਿਹਤ ਸਬੰਧੀ ਦਿੱਕਤਾਂ ਲਈ ਇਨਾਂ ਨੰਬਰਾਂ `ਤੇ ਸਿੱਧਾ ਸੰਪਰਕ ਕਰਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media