ਅੰਮ੍ਰਿਤਸਰ, 27 ਸਤੰਬਰ (ਸੰਧੂ) – ਕੋਵਿਡ 19 ਤੇ ਕੋਰਨਾ ਮਹਾਮਾਰੀ ਦੇ ਚੱਲਦਿਆਂ ਲਾਕਡਾਊਨ ਭਾਗ 4 ਖੋਲ੍ਹਣ ਦੌਰਾਨ ਖਿਡਾਰੀਆਂ ਅਤੇ ਗੈਰ ਖਿਡਾਰੀਆਂ ਨੂੰ
ਜਿੰਮਾਂ ਵਿੱਚ ਕਸਰਤ ਕਰਨ ਦੀ ਮਿਲੀ ਆਗਿਆਂ ਤੋਂ ਬਾਅਦ ਉਦਾਸੀ ਅਤੇ ਸਨਾਟੇ ਦੇ ਆਲਮ ਵਿੱਚ ਡੁੱਬੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨ ਖਿਡਾਰੀਆਂ ਦਾ ਇੰਤਜ਼ਾਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਜਿੰਮਾਂ ਦੇ ਖੁੱਲਣ ਤੋਂ ਬਾਅਦ ਅਕਸਰ ਖਿਡਾਰੀਆਂ ਨੂੰ ਵੇਹਲੀਆਂ ਸੜਕਾਂ ਤੇ ਹੋਰਨਾਂ ਖਾਲੀ ਥਾਵਾਂ ‘ਤੇ ਦੋੜ, ਸਰੀਰਕ ਕਸਰਤਾਂ, ਸਾਇਕਲਿੰਗ ਤੇ ਸੰਬਧਿਤ ਖੇਡ ਅਭਿਆਸ ਕਰਦਿਆਂ ਦੇਖਿਆ ਜਾਂਦਾ ਹੈ। ਬਹੁਤ ਸਾਰੇ ਖਿਡਾਰੀਆਂ ਕੋਮੀ ਵਾਲੀਬਾਲ ਖਿਡਾਰੀ ਸ਼ੈਫ਼ੀ ਸੰਧੂ, ਬਾਸਕਿਟਬਾਲ ਖਿਡਾਰਣ ਸਫ਼ਲ ਅਸ਼ੀਸ਼ ਕੌਰ, ਕੋਮੀ ਬਾਕਸਿੰਗ ਖਿਡਾਰਣ ਐਨਮ ਸੰਧੂ, ਸੂਬਾ ਵੋਲੀਵਾਲ ਖਿਡਾਰਣ ਪਲਵੀ, ਹਾਕੀ ਖਿਡਾਰਣ ਏਕਮਜੀਤ ਹੁੰਦਲ ਆਦਿ ਦਾ ਦਾ ਮੰਨਣਾ ਹੈ ਕਿ ਅਗਰ ਖੇਡ ਮੈਦਾਨਾਂ ਵਿੱਚ ਸਰਕਾਰ ਅਭਿਆਸ ਕਰਨ ਦੀ ਇਜਾਜ਼ਤ ਦੇ ਦੇਵੇ ਤਾਂ ਉਹ ਸੁੱਰਖਿਆ ਸਾਧਨਾਂ ਨੂੰ ਪਹਿਲ ਦੇਣ ਦੇ ਨਾਲ ਨਾਲ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅਭਿਆਸ ਕਰਨਗੇ।ਜਿਸ ਨਾਲ ਉਨ੍ਹਾਂ ਦੀ ਰੁੱਕੀ ਹੋਈ ਖੇਡ ਸ਼ੈਲੀ ਮੁੜ ਲੀਹਾਂ ‘ਤੇ ਆ ਜਾਵੇਗੀ ਤੇ ਖੇਡ ਖੇਤਰ ਮੁੜ ਤੋਂ ਉਤਸ਼ਾਹਿਤ ਤੇ ਪ੍ਰਫੂਲਿਤ ਹੋਵੇਗਾ।
ਇਸ ਸੰਬੰਧੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸ੍ਰੀ ਗੁਰੂ ਹਰਗੋਬਿੰਦ ਐਟ੍ਰੋਟਰਫ ਹਾਕੀ ਸਟੇਡੀਅਮ ਸਮੇਤ ਹੋਰਨਾਂ ਖੇਡ ਮੈਦਾਨਾਂ ਤੇ ਗੁਰੂ ਨਾਨਕ ਬਹੁ ਖੇਡ ਸਟੇਡੀਅਮ ਦਾ ਦੌਰਾਂ ਕਰਨ ਤੋਂ ਬਾਅਦ ਇੱਕ ਗੱਲ ਸਾਫ਼ ਤੇ ਸਪੱਸਟ ਤੌਰ ਤੇ ਉਭਰ ਕੇ ਸਾਹਮਣੇ ਆਈ ਹੈ ਕਿ ਇਥੇ ਪਸਰਿਆਂ ਸੰਨਾਟਾ ਜਿਵੇਂ ਬੀਤੇ ਸਮੇਂ ਦੀ ਬਾਤ ਪਾ ਰਿਹਾ ਹੋਵੇ।ਇਥੋਂ ਦੀ ਉਦਾਸੀ, ਚੁੱਪ ਚਾਂ, ਅਤੇ ਸਾਂਤਮਈ ਵਾਤਾਵਰਣ ਖਿਡਾਰੀਆਂ ਦੀ ਚਹਿਲ ਕਦਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਬੇਸ਼ਕ ਉਪਰੋਕਤ ਖੇਡ ਮੈਦਾਨਾਂ ਦੀ ਸਾਂਭ ਸੰਭਾਲ ਤੇ ਦੇਖ ਭਾਲ ਪਹਿਲਾ ਵਾਂਗ ਹੋ ਰਹੀ ਹੈ। ਪਰ ਖਿਡਾਰੀਆਂ ਦੀ ਸਰਗਰਮੀ ਤੋਂ ਬੇਗਾਰ ਅੱਧ ਅਧੂਰੇ ਤੇ ਸੱਖਣੇ ਨਜ਼ਰ ਆਉਣਾ ਆਪਣੇ ਆਪ ਵਿੱਚ ਇੱਕ ਸਵਾਲ ਹੈ ਕਿ ਇਥੇ ਰੋਣਕਾਂ ਕਦੋਂ ਪਰਤਣਗੀਆਂ।ਉਦਾਸੀ ਤੇ ਬੇਚੈਨੀ ਖਿਡਾਰੀਆਂ ਅਤੇ ਖੇਡ ਮੈਦਾਨਾਂ ਦੇ ਵਿੱਚ ਬਰਾਬਰ ਦੀ ਹੈ।ਪਰ ਇਸ ਕੁਦਰਤੀ ਆਫ਼ਤ ਕੋਰੋਨਾ ਮਹਾਂਮਾਰੀ ਤੋਂ ਕਦੋਂ ਛੁਟਕਾਰਾ ਮਿਲੇਗਾ ਇਹ ਕੋਈ ਨਹੀਂ ਜਾਣਦਾ।
ਅਭਿਆਸ ਤੇ ਖੇਡ ਸਰਗਰਮੀਆਂ ਨੂੰ ਅਮਲੀ ਜਾਮਾ ਪਹਨਾਉਣ ਲਈ ਵੱਖ-ਵੱਖ ਉਮਰ ਵਰਗ, ਵੈਟਰਨ, ਅਤੇ ਮਾਸਟਰਸ ਖਿਡਾਰੀ ਸਰਕਾਰ ਦੇ ਹਾਂ ਪੱਖੀ ਹੁੰਗਾਰੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਇਸ ਸੰਬੰਧੀ ਜਿਲ੍ਹਾਂ ਖੇਡ ਅਫ਼ਸਰ ਗੁਰਲਾਲ ਸਿੰਘ ਰਿਆੜ ਦਾ ਮੰਨਣਾ ਹੈ ਖੇਡ ਮੈਦਾਨ ਖਿਡਾਰੀਆਂ ਦੇ ਲਈ ਕਿਸੇ ਅਰਾਧਨਾ, ਸਾਧਨਾਂ ਤੇ ਪ੍ਰਾਥਨਾ ਸਥਾਨ ਤੋਂ ਘੱਟ ਨਹੀ।ਇਸ ਲਈ ਇੰਨ੍ਹਾਂ ਦੀ ਸਾਂਭ ਸੰਭਾਲ ਹੋਣਾ ਲਾਜ਼ਮੀ ਹੈ।ਜਿਉਂ ਹੀ ਪੰਜਾਬ ਸਰਕਾਰ ਇੰਨ੍ਹਾਂ ਨੂੰ ਖੁੱਲ੍ਹਣ ਦੇ ਨਿਰਦੇਸ਼ ਦੇਵੇਗੀ, ਇਹ ਖਿਡਾਰੀਆਂ ਦੀਆਂ ਸਿਖਰ ਸਰਗਰਮੀਆਂ ਨੂੰ ਸਮਰਪਿਤ ਹੋ ਜਾਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media