ਅੰਮ੍ਰਿਤਸਰ, 29 ਸਤੰਬਰ (ਸੁਖਬੀਰ ਸਿੰਘ) – ਆਮ ਜਨਤਾ ਅਤੇ ਐਨ.ਜੀ.ਓ ਆਪਣੀਆਂ ਮੁਸ਼ਕਲਾਂ ਜਾਂ ਕੰਮ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲਣਾ ਚਾਹੁੰਦੇ ਹੋਣ
ਤਾਂ ਉਹ ਕਿਸੇ ਵੀ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਉਹਨਾਂ ਨੂੰ ਸਥਾਨਕ ਦਫਤਰ ਡਿਪਟੀ ਕਮਿਸਨਰ ਜਿਲ੍ਹਾ ਪ੍ਰੀਸ਼ਦ ਕੰਪਲੈਕਸ਼ ਵਿਖੇ ਮਿਲ ਸਕਦੇ ਹਨ ਅਤੇ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਉਨਾਂ੍ਹ ਨੂੰ ਨਿੱਜੀ ਤੌਰ ‘ਤੇ ਇਕਲੇ ਮਿਲਣਾ ਚਾਹੁਣ ਤਾਂ ਉਹ 0183-2226162, 0183-2226262 ਲਿਖੇ ਨੰਬਰਾਂ ‘ਤੇ ਸੰਪਰਕ ਕਰਕੇ ਸਮਾਂ ਲੈ ਸਕਦੇ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਵਿਅਕਤੀ ਉਹਨਾਂ ਨੂੰ ਮਿਲਣ ਆਉਣ ਉਹ ਕੋਵਿਡ-19 ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਜਿਵੇਂ ਕਿ ਮਾਸਕ ਲਗਾਉਣਾ ਅਤੇ ਸੋੋੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਆਦਿ।ਉਹਨਾ ਕਿਹਾ ਕਿ ਜੇਕਰ ਕਿਸੇ ਨੂੰ ਕੋਵਿਡ-19 ਦੇ ਲੱਛਣ ਹੋਣ ਤਾਂ ਉਹ ਕਿਰਪਾ ਕਰਕੇ ਆਪਣੇ ਘਰ ਵਿੱਚ ਹੀ ਰਹਿਣ ਅਤੇ ਆਪਣੇ ਕੰਮ ਸਬੰਧੀ ਦਰਖਾਸਤ ਡਿਪਟੀ ਕਮਿਸਨਰ ਅੰਮ੍ਰਿਤਸਰ ਦੀ ਈ.ਮੇਲ ਆਈ.ਡੀ dcamritsar@gmail.com ‘ਤੇ ਭੇਜ ਸਕਦੇ ਹਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media