ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਸਿਖਿਆ ਦਫ਼ਤਰ ਦੀ ਵੱਡੀ ਲਾਪਰਵਾਹੀ ਕਾਰਨ ਸਰਹੱਦੀ ਜਿਲ੍ਹਾ ਅੰਮ੍ਰਿਤਸਰ `ਚ ਪਿੱਛਲੇ ਲੰਮੇ ਸਮੇਂ ਤੋਂ 200
ਤੋਂ ਵੱਧ ਹੈਡਟੀਚਰ/ਸੈਂਟਰ ਹੈਡ ਟੀਚਰ ਪ੍ਰਮੋਸ਼ਨਾਂ ਨਾ ਮਿਲਣ ਦੇ ਰੋਸ ਵਜੋਂ ਈ.ਟੀ.ਯੂ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 35ਵੇਂ ਦਿਨ ਅਜ ਰਈਆ-1 ਅਤੇ ਅੰਮ੍ਰਿਤਸਰ-1 ਨਾਲ ਸਬੰਧਤ ਆਗੂਆਂ ਨੇ ਜਿਲ੍ਹਾ ਸਿਖਿਆ ਅਫ਼ਸਰ ਤੇ ਸਬੰਧਤ ਕਰਮਚਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭੁੱਖ ਹੜਤਾਲ ਕੈਂਪ `ਚ ਪਹੁੰਚੇ ਈ.ਟੀ.ਯੂ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਘੁੱਕੇਵਾਲੀ, ਸਤਬੀਰ ਸਿੰਘ ਬੋਪਾਰਾਏ, ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਮੋਸ਼ਨਾਂ ਲਈ ਰਿਕਾਰਡ ਤਿਆਰ ਕਰ ਰਹੇ ਦਫਤਰੀ ਅਮਲੇ ਨਾਲ ਅੱਜ ਹੋਈ ਮੀਟਿੰਗ `ਚ ਦਫ਼ਤਰੀ ਅਮਲੇ ਨੇ ਵੀਰਵਾਰ ਸ਼ਾਮ ਤੱਕ ਮੁਕੰਮਲ ਰਿਕਾਰਡ ਸੌਂਪਣ ਦਾ ਪੱਕਾ ਵਾਅਦਾ ਕੀਤਾ ਹੈ।
ਇਸ ਮੌਕੇ ਈ.ਟੀ.ਯੂ ਆਗੂ ਦਿਲਬਾਗ ਸਿੰਘ ਬਾਜਵਾ, ਨਵਦੀਪ ਸਿੰਘ, ਪ੍ਰਮੋਦ ਸਿੰਘ, ਮਨਿੰਦਰ ਸਿੰਘ, ਨਿਸ਼ਾਨਜੀਤ ਸਿੰਘ, ਸੁਨੀਲ ਦੱਤ, ਕਸ਼ਮੀਰ ਸਿੰਘ, ਹਰਮਨਦੀਪ ਸਿੰਘ, ਸੁਖਪਾਲ ਸਿੰਘ ਆਦਿ ਆਗੂਆਂ ਨੇ ਭੁੱਖ ਹੜਤਾਲ ‘ਤੇ ਬੈਠ ਕੇ ਜਿਲ੍ਹਾ ਸਿਖਿਆ ਦਫਤਰ ਖਿਲਾਫ ਨਾਅਰੇਬਾਜ਼ੀ ਕੀਤੀ ।
Check Also
ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …
Punjab Post Daily Online Newspaper & Print Media