ਕਪੂਰਥਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਅਤੇ ਆਈ.ਟੀ.ਸੀ ਮਿਸ਼ਨ ਸੁਨਹਿਰਾ ਕੱਲ ਦੇ ਸਾਂਝੇ ਸਹਿਯੋਗ ਨਾਲ ਸਵੱਛਤਾ
ਪੰਦਰਵਾੜਾ ਦੇ ਤਹਿਤ ਸ਼ਾਲੀਮਾਰ ਬਾਗ ਕਪੂਰਥਲਾ ਵਿੱਚ ਚਲਾਇਆ ਗਿਆ ਸਫਾਈ ਅਭਿਆਨ।ਸ਼ਾਲੀਮਾਰ ਬਾਗ ਵਿੱਚ ਇੱਧਰ-ਉਧਰ ਸੁੱਟੇ ਪਲਾਸਟਿਕ ਦੇ ਲਿਫਾਫਿਆਂ, ਕੂੜਾ-ਕਰਕਟ ਨੂੰ ਇਕੱਠਾ ਕੀਤਾ ਗਿਆ।ਇਸ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਜਾ ਕੇ ਸਫਾਈ ਅਭਿਆਨ ਜਾਰੀ ਰੱਖਿਆ ਜਾਵੇਗਾ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ ਅਤੇ ਸ਼ਹਿਰ ਨੂੰ ਬਿਮਾਰੀ ਰਹਿਤ ਕੀਤਾ ਜਾ ਸਕੇ ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਰਮਨ ਕੁਮਾਰ, ਪ੍ਰੋਜੈਕਟ ਮੈਨੇਜਰ ਯੋਗੇਸ਼ ਸ਼ਰਮਾ, ਬੰਟੀ ਭੱਟੀ, ਗੁਰਸੇਵਕ ਸਿੰਘ, ਰਣਜੀਤ ਕੁਮਾਰ, ਕਲਪਨਾ, ਆਰਤੀ ਕੋਹਲੀ, ਅਜੈ, ਪਰਦੀਪ, ਅੰਜੂ ਬਾਲਾ, ਮਨਜੀਤ ਕੌਰ, ਮਨਪ੍ਰੀਤ, ਬੀਰਪ੍ਰਕਾਸ਼, ਰਾਜਵਿੰਦਰ ਕੌਰ ਆਦਿ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media