ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲੇ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਜਾਣ ਕਾਰਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ
ਅਗਵਾਈ ਹੇਠ ਜਿਥੇ ਸਿਵਲ ਦੀਆਂ ਟੀਮਾਂ ਕਿਸਾਨਾਂ ’ਤੇ ਪਰਾਲੀ ਨਾ ਸਾੜਨ ਲਈ ਨਿਗ੍ਹਾ ਰੱਖ ਰਹੀਆਂ ਹਨ, ਉਥੇ ਜ਼ਿਲਾ ਪੁਲਿਸ ਦਿਹਾਤੀ ਦੇ ਮੁਖੀ ਧਰੁਵ ਦਾਹੀਆ ਨੇ ਸਾਰੇ ਡੀ.ਐਸ.ਪੀ ਅਤੇ ਥਾਣਾ ਮੁਖੀਆਂ ਨੂੰ ਖੇਤਾਂ ‘ਤੇ ਨਿਗ੍ਹਾ ਰੱਖਣ ਦੇ ਹੁਕਮ ਦਿੱਤੇ ਹਨ।ਉਨਾਂ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਕਿਸਾਨ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਹਰ ਹੀਲੇ ਰੋਕਿਆ ਜਾਵੇ। ਹਰੇਕ ਪਿੰਡ ਦੀ ਸੂਚਨਾ ਲੈਣ ਲਈ ਉਨਾਂ ਨੇ ਪਿੰਡ ਪੱਧਰ ‘ਤੇ ਤਾਇਨਾਤ ਕੀਤੇ ਗਏ ਪੁਲਿਸ ਅਫਸਰਾਂ ਦੀ ਮਦਦ ਲੈਣ ਲਈ ਕਿਹਾ ਹੈ, ਤਾਂ ਜੋ ਹਰੇਕ ਪਿੰਡ ਤੋਂ ਸਹੀ ਜਾਣਕਾਰੀ ਨਾਲੋ-ਨਾਲ ਮਿਲਦੀ ਰਹੇ।
ਦਾਹੀਆ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪਰਾਲੀ ਨੂੰ ਖੇਤ ਵਿਚ ਮਿਲਾਉਣ ਲਈ ਸਰਕਾਰ ਵੱਲੋਂ ਕੰਬਾਇਨਾਂ ਲਈ ਜ਼ਰੂਰੀ ਕੀਤੀ ਸੁਪਰ ਐਸ.ਐਮ.ਐਸ ਤਕਨੀਕ ਸਮਝੋ ਅਤੇ ਉਸ ਤੋਂ ਬਿਨਾਂ ਕਿਸੇ ਕੰਬਾਇਨ ਨੂੰ ਖੇਤ ਵਿਚ ਨਾ ਚੱਲਣ ਦਿਓ।ਦਾਹੀਆ ਨੇ ਕਿਹਾ ਕਿ ਉਕਤ ਤਕਨੀਕ ਤੋਂ ਬਿਨਾਂ ਕੋਈ ਕੰਬਾਇਨ ਝੋਨਾ ਨਹੀਂ ਕੱਟ ਸਕਦੀ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media