Thursday, April 23, 2026

ਵਿਧਾਇਕ ਅਮਿਤ ਵਿਜ ਨੇ ਸਿਵਲ ਹਸਪਤਾਲ ਨੂੰ ਭੇਟ ਕੀਤੀਆਂ 500 ਕਰੋਨਾ ਫਤਿਹ ਕਿੱਟਾਂ

ਕਰੋਨਾ ਫਤਿਹ ਕਿੱਟਾਂ ‘ੱਚ ਪਲਸ ਅੋਕਸੀਮੀਟਰ, ਡਿਜੀਟਲ ਥਰਮਾਮੀਟਰ, ਸਟੀਮਰ ਸਮੇਤ ਦਵਾਈਆਂ ਸ਼ਾਮਲ

ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕਰੋਨਾ ਮਹਾਂਮਾਰੀ ਦੋਰਾਨ ਕਈ ਉਚਿਤ ਕਦਮ ਚੁੱਕੇ ਜਾ ਰਹੇ ਹਨ।ਹੁਣ ਜਰੂਰਤਮੰਦਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਰੋਨਾ ਫਤਿਹ ਕਿੱਟਾਂ ਬਣਾਈਆਂ ਗਈਆਂ ਹਨ।ਜੋ ਜਰੂਰਤਮੰਦ ਲੋਕ ਕਰੋਨਾ ਪਾਜ਼ਟਿਵ ਹਨ ਉਨ੍ਹਾਂ ਨੂੰ ਵੰਡੀਆਂ ਜਾਣੀਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਵਿਜ ਨੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਕਰੋਨਾ ਫਤਿਹ ਕਿੱਟਾਂ ਭੇਂਟ ਕਰਦਿਆਂ ਕੀਤਾ।ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਗੋਰਵ ਬਡੈਹਰਾ, ਪੰਨਾ ਲਾਲ ਭਾਟੀਆ, ਜੋਗਿੰਦਰ ਪਹਿਲਵਾਨ, ਰਾਜ ਕੁਮਾਰ ਕਾਕਾ ਅਤੇ ਹੋਰ ਪਾਰਟੀ ਕਾਰਜ਼ਕਰਤਾ ਅਤੇ ਸਿਵਲ ਹਸਪਤਾਲ ਦਾ ਸਟਾਫ ਇਸ ਸਮੇਂ ਹਾਜ਼ਰ ਸੀ।
                 ਵਿਧਾਇਕ ਪਠਾਨਕੋਟ ਨੇ ਦੱਸਿਆ ਕਿ ਕਰੋਨਾ ਫਤਿਹ ਕਿੱਟਾਂ ਉਨ੍ਹਾਂ ਪਰਿਵਾਰਾਂ ਲਈ ਹੈ ਜੋ ਆਈਸੋਲੇਸ਼ਨ ਸੈਂਟਰ ‘ਚ ਸਹੂਲਤ ਨਾ ਲੈਣ ਵਾਲਿਆਂ ਲਈ ਕਰੋਨਾ ਫਤਿਹ ਕਿੱਟਾਂ ਤਿਆਰ ਕਰਵਾਈਆਂ ਗਈਆ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਮਜਦੂਰਾਂ ਦੇ ਲੇਬਰ ਕਾਰਡ ਬਣੇ ਹੋਏ ਹਨ ਉਨ੍ਹਾਂ ਨੂੰ ਵੀ 1500 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਨ੍ਹਾਂ ਮਜਦੂਰਾਂ ਨੂੰ ਘਰ੍ਹਾਂ ਅੰਦਰ ਕੋਰਿਨਟਾਈਨ ਕੀਤਾ ਗਿਆ ਹੈ ਉਹ ਅਪਣੇ ਘਰ੍ਹਾਂ ‘ਚ ਰਹਿ ਕੇ ਅਪਣੇ ਬੱਚਿਆਂ ਨੂੰ ਖਾਣਾ ਖੁਆ ਸਕਣਗੇ।
               ਉਨ੍ਹਾਂ ਕਿਹਾ ਕਿ ਹੁਣ ਜੋ ਕਰੋਨਾ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਉਸ ਵਿੱਚ ਪਲਸ ਅੋਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਹੈਂਡਸੈਨੀਟਾਈਜਰ, ਗਲੋਏ ਟੈਬਲਟ, ਵਿਟਾਮਿਨ, ਮਲਟੀਵਿਟਾਮਿਨ, ਕਫਸਿਰਪ, ਮਾਸਕ ਆਦਿ ਕਰੀਬ 18 ਚੀਜਾਂ ਸ਼ਾਮਲ ਹਨ।
                ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਭ ਲੋਕਾਂ ਨੂੰ ਚਾਹੀਦਾ ਹੈ ਕਿ ਘਰ ਅੰਦਰ ਉਨ੍ਹੀਂ ਦੇਰ ਤੱਕ ਹੀ ਆਈਸੋਲੇਸ਼ਨ ‘ਚ ਰਹਿਣ ਜਦੋਂ ਤੱਕ ਜਰੂਰੀ ਹੈ।ਉਨ੍ਹਾਂ ਸਥਿਤੀਆਂ ‘ਚ ਆਪ ਦਾ ਇਲਾਜ਼ ਆਈਸੋਲੇਸ਼ਨ ਸੈਂਟਰ ਜਾਂ ਹਸਪਤਾਲ ਵਿਖੇ ਹੀ ਕੀਤਾ ਜਾਣਾ ਹੈ।ਜਿਲ੍ਹਾ ਪਠਾਨਕੋਟ ਅੰਦਰ ਚਿੰਤਪੂਰਨੀ ਮੈਡੀਕਲ ਕਾਲਜ ਨੂੰ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ ਹੈ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …