ਅੰਮ੍ਰਿਤਸਰ, 30 ਸਤੰਬਰ (ਸੰਧੂ) – ਭਗਵਾਨ ਵਾਲਮੀਕਿ ਸ਼ਕਤੀ ਦਲ ਦੀ ਹੰਗਾਮੀ ਮੀਟਿੰਗ ਪਿੰਡ ਰਡਾਲਾ ਦੇ ਚੇਅਰਮੈਨ ਡਾ. ਜੈਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ
ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ।ਨਾਨਕ ਸਿੰਘ ਛੇਹਰਟਾ ਮੁੱਖ ਸੰਚਾਲਕ ਇੰਦਰਜੀਤ ਸਿੰਘ ਸੰਗਤਪੁਰਾ ਵਾਈਸ ਚੇਅਰਮੈਨ, ਸੁਖਚੈਨ ਸਿੰਘ ਖੈਰਾਬਾਦ ਪੰਜਾਬ ਪ੍ਰਧਾਨ ਅਤੇ ਪਰਵਿੰਦਰ ਸਿੰਘ ਰਾਜੂ ਕਲੱਬ ਵਾਲੇ ਖਜਾਨਚੀ ਅਤੇ ਜਸਬੀਰ ਸਿੰਘ ਵਿੱਦੀ ਜਰਨਲ ਸੈਕਟਰੀ, ਮਲਕੀਤ ਸਿੰਘ, ਕੈਪਟਨ ਗੁਜ਼ਰਾਤ ਸਿੰਘ, ਸਰਪੰਚ ਹਰਪਾਲ ਸਿੰਘ, ਬਲਵਿੰਦਰ ਸਿੰਘ ਨੇ ਹਾਜ਼ਰੀ ਭਰੀ ਮੀਟਿੰਗ ਵਿੱਚ ਲਖਵਿੰਦਰ ਕੌਰ ਗੁਰਦਾਸਪੁਰ ਨੂੰ ਵਾਈਸ ਪ੍ਰਧਾਨ ਪੰਜਾਬ ਇਸਤਰੀ ਵਿੰਗ ਅਤੇ ਹਰਜਿੰਦਰ ਕੌਰ ਨੂੰ ਜਿਲ੍ਹਾ ਗੁਰਦਾਸਪੁਰ ਦੀ ਚੇਅਰਪਰਸਨ ਨਿਯੱਕਤ ਕੀਤਾ ਗਿਆ।
ਚੇਅਰਪਰਸਨ ਪੰਜਾਬ ਸਿਮਰਨ ਕੌਰ ਨੇ ਸਿਰੋਪਾ ਦੇ ਕੇ ਜਿੰਮੇਵਾਰੀ ਸੌਂਪੀ।ਲਖਵਿੰਦਰ ਕੌਰ ਅਤੇ ਹਰਜਿੰਦਰ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਮਾਨਦਾਰੀ ਨਾਲ ਕੰਮ ਕਰ ਸੰਸਆਂ ਸੰਸਥਾ ਨੂੰ ਮਜਬੂਤ ਕਰਨ ਲਈ ਕੋਈ ਵੀ ਕਸਰ ਨਹੀ ਛੱਡਣਗੇ।
ਇਸ ਮੌਕੇ ਬਲਬੀਰ ਸਿੰਘ, ਬਲਜੀਤ ਕੌਰ, ਜਗਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੋਰਾ, ਰਾਜ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media