ਅੰਮ੍ਰਿਤਸਰ, 2 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਖ਼ਾਲਸਾ
ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਸ੍ਰੀਮਤੀ ਨਿਰਮਲਜੀਤ ਕੌਰ ਨੇ ਪ੍ਰਿੰਸੀਪਲ ਵਜੋਂ ਆਪਣਾ ਅਹੁੱਦਾ ਸੰਭਾਲਿਆ।ਕਾਫ਼ੀ ਲੰਮਾ ਐਜੂਕੇਸ਼ਨ ਖੇਤਰ ’ਚ ਮੁਹਾਰਤ ਹਾਸਲ ਨਿਰਮਲਜੀਤ ਕੌਰ ਨੇ ਸੰਨ 1989 ’ਚ ਆਪਣੀ ਐਮ.ਏ ਇੰਗਲਿਸ਼ ਦੀ ਵਿੱਦਿਆ ਖ਼ਾਲਸਾ ਕਾਲਜ ਤੋਂ ਪ੍ਰਾਪਤ ਕੀਤੀ ਸੀ।ਇਸ ਤੋਂ ਪਹਿਲਾਂ ਉਕਤ ਸਕੂਲ ’ਚ ਗੁਰਜੀਤ ਸਿੰਘ ਸੇਠੀ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ, ਜੋ ਕਿ ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਨਾ ਰੱਖਣ ਕਾਰਨ ਉਕਤ ਜ਼ਿੰਮੇਵਾਰੀ ਤੋਂ ਸੇਵਾਮੁਕਤ ਹੋ ਗਏ ਸਨ।
ਛੀਨਾ ਨੇ ਕਿਹਾ ਕਿ ਪ੍ਰਿੰ: ਨਿਰਮਲਜੀਤ ਕੌਰ ਦਾ ਵਿੱਦਿਅਕ ਖੇਤਰ ’ਚ ਕਰੀਬ 31 ਸਾਲਾਂ ਦਾ ਤਜ਼ਰਬਾ ਹੈ।ਉਨਾਂ ਨੇ ਐਮ.ਐਡ ਐਜ਼ੂਕੇਸ਼ਨ ਦੇ ਨਾਲ-ਨਾਲ ਡਿਪਲੋਮਾ ਨਰਸਰੀ ਟੀਚਿੰਗ, ਐਨ.ਸੀ.ਸੀ ਆਫ਼ਿਸਰ ਟ੍ਰੇਨਿੰਗ ’ਚ ਪੜ੍ਹਾਈ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਭਵਿੱਖ ’ਚ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਇੰਗਲਿਸ਼ ਟੀਚਰ ਤੋਂ ਇਲਾਵਾ ਪੀ.ਜੀ.ਟੀ (ਇੰਜ਼) ਜਵਾਹਰ ਨਵੋਦਿਯਾ ਵਿਦਿਆਲਿਆ, ਸਾਂਬਾ (ਜੰਮੂ ਐਂਡ ਕਸ਼ਮੀਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਰਕਾ ਅੰਮ੍ਰਿਤਸਰ ਅਤੇ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਤਰਨ ਤਾਰਨ ਵਿਖੇ ਵਿੱਦਿਅਕ ਸੰਸਥਾਵਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਚੱਕੇ ਹਨ।ਉਹ 30 ਸਤੰਬਰ 2020 ਨੂੰ ਪ੍ਰਿੰਸੀਪਲ ਦੇ ਅਹੁੱਦੇ ਤੋਂ ਸੇਵਾਮੁਕਤ ਹੋਏ ਹਨ।
ਨਵਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਨੇ ਛੀਨਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਇਹ ਪਹਿਲਕਦਮੀ ਹੋਵੇਗੀ ਕਿ ਉਹ ਸਕੂਲ ਦੀ ਤਰੱਕੀ ਅਤੇ ਮੈਨੇਜ਼ਮੈਂਟ ਦੀਆਂ ਉਮੀਦਾਂ ’ਤੇ ਖਰਾ ਉਤਰਣ।ਅਜੋਕਾ ਸਮਾਂ ਜੋ ਕਿ ਇਸ ਸਮੇਂ ਕੋਵਿਡ-19 ਦੀ ਮਹਾਮਾਰੀ ਨਾਲ ਜੂਝ ਰਿਹਾ ਹੈ।ਉਸ ਨੂੰ ਧਿਆਨ ’ਚ ਰੱਖਦਿਆਂ ਵਿਦਿਆਰਥੀਆਂ ਲਈ ਨਵੇਂ ਰਾਹ ਪ੍ਰਦਾਨ ਕਰਨਾ ਪਹਿਲਕਦਮੀ ਹੋਵੇਗੀ।
ਇਸ ਮੌਕੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਪ੍ਰਿੰਸੀਪਲ ਜਗਦੀਸ਼ ਸਿੰਘ, ਹਰਮਿੰਦਰ ਸਿੰਘ ਫਰੀਡਮ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਐਸ.ਪੀ ਢਿੱਲੋਂ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਪ੍ਰਿੰਸੀਪਲ ਏ.ਐਸ ਗਿੱਲ ਆਦਿ ਮੌਜ਼ੂਦ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media