Tuesday, September 29, 2026

ਕੌਮੀ ਵੈਟਰਨ ਰੈਸਲਿੰਗ ਖਿਡਾਰੀ ਦਾ ਹੋਇਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 3 ਅਕਤੂਬਰ (ਸੰਧੂ) – ਪੰਜਾਬ ਸਟੇਟ ਮਾਸਟਰਸ ਵੈਟਰਨ ਪਲੇਅਰਜ਼ ਟੀਮ ਵੱਲੋਂ ਚੀਫ ਪੈਟਰਨ ਪ੍ਰੋ: ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਤੇ ਵੱਖ-ਵੱਖ ਖੇਡਾਂ ਨਾਲ ਸੰਬੰਧਿਤ 30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਟੀਮ ਦੇ ਮੁੱਖ ਸਲਾਹਕਾਰ, ਉਘੇ ਖੇਡ ਪ੍ਰਮੋਟਰ ਤੇ ਕੋਮੀ ਵੈਟਰਨ ਰੈਸਲਿੰਗ ਖਿਡਾਰੀ ਪਹਿਲਵਾਨ ਕਮਲ ਕਿਸ਼ੋਰ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ, ਪ੍ਰਧਾਨ ਮੈਡਮ ਸੰਦੀਪ ਕੌਰ ਵਿੱਕੀ ਸੰਧੂ ਤੇ ਸੈਕਟਰੀ ਅਵਤਾਰ ਸਿੰਘ ਦੇ ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ।
ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ ਨੇ ਕਿਹਾ ਕਿ ਕੌਮੀ ਰੈਸਲਿੰਗ ਖਿਡਾਰੀ ਪਹਿਲਵਾਨ ਕਮਲ ਕਿਸ਼ੋਰ ਦੀਆਂ ਖੇਡ ਖੇਤਰ ਵਿੱਚ ਅਹਿਮ ਯੋਗਦਾਨ ਤੇ ਪ੍ਰਾਪਤੀਆਂ ਹਨ।ਸੈਕਟਰੀ ਅਵਤਾਰ ਸਿੰਘ ਨੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਜਿਲ੍ਹੇ ਦੇ ਮਾਸਟਰਜ਼ ਤੇ ਵੈਟਰਨ ਖਿਡਾਰੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆ ‘ਤੇ ਰੋਸ਼ਨੀ ਪਾਈ।
                 ਇਸ ਮੌਕੇ ਮੁੱਖ ਸਲਾਹਕਾਰ ਸੁਖਚੈਨ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਸਿੰਘ ਔਲਖ, ਜੁਆਇੰਟ ਸੈਕਟਰੀ ਮੈਡਮ ਮਾਨਸੀ ਖੰਨਾ, ਪ੍ਰਚਾਰ ਸੱਕਤਰ ਅਵਤਾਰ ਸਿੰਘ ਜੀ.ਐਨ.ਡੀ.ਯੂ, ਰਿਟਾ. ਐਸ.ਡੀ.ਓ ਅਮਰ ਸਿੰਘ ਸੰਧੂ, ਪੀ.ਆਰ.ਓ ਜੀ.ਐਸ ਸੰਧੂ, ਕੌਮਾਂਤਰੀ ਕੋਚ ਹਰਜੀਤ ਸਿੰਘ, ਕੌਮੀ ਐਥਲੈਟਿਕਸ ਖਿਡਾਰਨ ਪ੍ਰਤੀਕਸ਼ਾ ਸ਼ਰਮਾ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …