Thursday, April 16, 2026

ਪਟਵਾਰੀ ਸਾਉਣੀ ਦੀ ਗਿਰਦਾਵਰੀ ਮੌਕੇ ‘ਤੇ ਜਾ ਕੇ ਕਰਨ-ਡਿਪਟੀ ਕਮਿਸ਼ਨਰ

ਪਰਾਲੀ ਨੂੰ ਅੱਗ ਲੱਗੀ ਮਿਲਣ ‘ਤੇ ਰਿਕਾਰਡ ‘ਚ ਇੰਦਰਾਜ ਦਰਜ਼ ਕਰਨੇ ਵੀ ਜ਼ਰੂਰੀ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਜਿਲਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਦੇ ਪਟਵਾਰੀਆਂ ਨੂੰ ਦਰਜ ਕੀਤੀਆਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਹੈ ਕਿ 31 ਅਕਤੂਬਰ ਤੱਕ ਪੂਰੀ ਕੀਤੀ ਜਾਣੀ ਵਾਲੀ ਸਾਉਣੀ ਦੀ ਗਿਰਦਾਵਰੀ ਖੇਤ ਵਿੱਚ ਮੌਕੇ ‘ਤੇ ਜਾ ਕੇ ਦਰਜ਼ ਕਰਨ।ਉਨਾਂ ਕਿਹਾ ਕਿ ਵੇਖਿਆ ਗਿਆ ਹੈ ਕਿ ਸ਼ਹਿਰਾਂ ਦੇ ਨੇੜੇ ਨਵੀਆਂ ਕਾਲੋਨੀਆਂ ਵਿਕਸਤ ਹੋ ਚੁੱਕੀਆਂ ਹਨ, ਪਰ ਇਹ ਮਾਲ ਵਿਭਾਗ ਦੇ ਰਿਕਾਰਡ ਵਿੱਚ ਅਜੇ ਵੀ ਖੇਤੀਬਾੜੀ ਜ਼ਮੀਨ ਵਜੋਂ ਦਰਜ਼ ਹਨ।ਜਦਕਿ ਅਜਿਹੀਆਂ ਕਾਲੋਨੀਆਂ ਵਾਲੀ ਜ਼ਮੀਨ ਗੈਰਮੁਮਕਿਨ ਰਿਹਾਇਸ਼ੀ ਪਲਾਟ ਜਾਂ ਕਮਰਸ਼ੀਅਲ ਜਾਇਦਾਦ ਵਜੋਂ ਦਰਜ਼ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਅਜਿਹਾ ਨਾ ਹੋਣ ਨਾਲ ਸਰਕਾਰ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ, ਜੋ ਕਿ ਬਰਦਾਸ਼ਤਯੋਗ ਨਹੀਂ।ਉਨਾਂ ਸਮੂਹ ਪਟਵਾਰੀਆਂ ਅਤੇ ਕਾਨੂੰਗੋ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰ ਦੀ ਗਿਰਦਾਵਰੀ ਮੌਕੇ ‘ਤੇ ਜਾ ਕੇ ਦਰਜ਼ ਕਰਨ ਅਤੇ ਸਹੀ ਵੇਰਵੇ ਦੇਣ।ਉਨਾਂ ਕਿਹਾ ਕਿ ਜੇਕਰ ਇਸ ਵਾਰ ਵੀ ਸਹੀ ਵੇਰਵੇ ਦਰਜ਼ ਨਾ ਕੀਤੇ ਗਏ ਤਾਂ ਸਬੰਧਤ ਪਟਵਾਰੀ ਅਤੇ ਕਾਨੂੰਗੋ ਵਿਰੁੱਧ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
                     ਇਸ ਦੇ ਨਾਲ ਹੀ ਜਿਲਾ ਕੁਲੈਕਟਰ ਖਹਿਰਾ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੇ ਉਲਟ ਜਿਹੜੇ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ, ਉਨਾਂ ਦੇ ਰਕਬੇ ਦਾ ਅੰਦਰਾਜ਼ ਵੀ ਦਰਜ ਕੀਤੇ ਜਾਣ ਅਤੇ ਸਬੰਧਤ ਰਕਬੇ ਦੀਆਂ ਤਸਵੀਰਾਂ ਖਿੱਚ ਕੇ ਪਿੰਡ ਦੇ ਨਾਮ ਅਤੇ ਖਸਰਾ ਨੰਬਰ ਆਦਿ ਦੇ ਵੇਰਵੇ ਸਮੇਤ ਸਰਕਲ ਰੈਵਿਨਊ ਅਫਸਰ, ਤਹਿਸੀਲਦਾਰ ਜਾਂ ਐਸ.ਡੀ.ਐਮ ਰਾਹੀਂ ਜਿਲਾ ਕੁਲੈਕਟਰ ਨੂੰ ਭੇਜੇ ਜਾਣ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …