Wednesday, August 26, 2026

ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ 40ਵੇਂ ਦਿਨ ਵੀ ਜਾਰੀ ਰਹੀ ਲੜੀਵਾਰ ਭੁੱਖ ਹੜਤਾਲ

ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਹੈਡਟੀਚਰ /ਸੈਂਟਰ ਹੈਡਟੀਚਰ ਦੀਆਂ ਪੋਸਟਾਂ ਤੇ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ.ਟੀ.ਯੂ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 40ਵੇਂ ਦਿਨ ਅਜਨਾਲਾ-1 ਅਤੇ ਅੰਮ੍ਰਿਤਸਰ-4 ਦੇ ਆਗੂਆਂ ਨੇ ਭੁੱਖ ਹੜਤਾਲ ‘ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
             ਭੁੱਖ ਹੜਤਾਲ ਕੈਂਪ `ਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੋਤ ਸਿੰਘ ਵਿਛੋਆ, ਸਤਬੀਰ ਸਿੰਘ ਕਾਹਲੋਂ, ਗੁਰਮੁੱਖ ਸਿੰਘ ਕੌਲੋਵਾਲ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਅਣਗਹਿਲੀ ਕਰਕੇ ਪਿਛਲੇ ਸਮੇਂ ਤੋ ਅਧੂਰੇ ਤੇ ਗਲਤ ਰਿਕਾਰਡ ਨੂੰ ਆਖਰਕਾਰ ਈ.ਟੀ.ਯੂ ਦੇ ਆਗੂਆਂ ਨੇ ਦਫ਼ਤਰੀ ਅਮਲੇ ਦਾ ਛੁੱਟੀਆਂ `ਚ ਵੀ ਸਹਿਯੋਗ ਕਰਕੇ ਮੁਕੰਮਲ ਕਰਾ ਲਿਆ ਗਿਆ ਹੈ।ਸੀਨੀਆਰਤਾ ਮੁਕੰਮਲ ਹੋ ਜਾਣ ਬਾਅਦ ਹੁਣ ਜਿਲਾ ਸਿਖਿਆ ਅਫਸਰ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਜਲਦ ਤੋਂ ਜਲਦ ਆਰਡਰ ਦੇਣ ਲਈ ਤੁਰੰਤ ਲੋੜੀਂਦੀ ਕਾਰਵਾਈ ਮੁਕੰਮਲ ਕਰੇ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਮੋਸ਼ਨਾਂ ਦੇ ਆਰਡਰ ਹੱਥ `ਚ ਨਾ ਆਉਣ ਤੱਕ ਈ.ਟੀ.ਯੂ ਦਾ ਸੰਘਰਸ਼ ਜਾਰੀ ਰਹੇਗਾ।
                ਅੱੱਜ ਭੁੱਖ ਹੜਤਾਲ ਤੇ ਬੈਠਣ ਵਾਲਿਆਂ `ਚ ਗੁਰਿੰਦਰ ਸਿੰਘ ਘੁੱਕੇਵਾਲੀ, ਸਤਬੀਰ ਸਿੰਘ ਕਾਹਲੋਂ, ਗੁਰਮੁੱਖ ਸਿੰਘ ਕੌਲੋਵਾਲ, ਸਰਬਜੋਤ ਸਿੰਘ ਵਿਛੋਆ, ਬਿਕਰਮ ਸਿੰਘ ਮਟੀਆ, ਗੁਰਪ੍ਰੀਤ ਸਿੰਘ ਭੱਖਾ, ਨਰਿੰਦਰ ਸਿੰਘ ਅਟਾਰੀ, ਕੰਵਰ ਸਰਤਾਜ ਸਿੰਘ, ਸੁਖਦੀਪ ਸਿੰਘ, ਜਗਦੀਪ ਸਿੰਘ ਭੋਏਵਾਲੀ, ਮਨਜਿੰਦਰ ਸਿੰਘ, ਜਸਵਿੰਦਰ ਪਾਲ ਸਿੰਘ ਚਮਿਆਰੀ, ਦਲਜੀਤ ਸਿੰਘ ਜਗਦੇਵ ਕਲਾਂ, ਬਲਦੇਵ ਸਿੰਘ ਜਗਦੇਵ ਕਲਾਂ, ਜਗਦੀਸ਼ ਸਿੰਘ ਚਮਿਆਰੀ ਆਦਿ ਸ਼ਾਮਲ ਸਨ ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …