ਸਮਰਾਲਾ, 10 ਅਕਤੂਬਰ (ਇੰਦਰਜੀਤ ਕੰਗ) – ਪੰਜਾਬ ਰਾਜ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਵਲੋਂ ਸਟੇਟ ਬਾਡੀ ਦੇ ਸਦੇ ਤੇ ਸਕੰਦਰ
ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੰਪਲੈਂਟ ਸੈਂਟਰ ਖੰਨਾ ਰੋਡ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।ਜਿਸ ਵਿਚ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਹਿਨਣਾ, ਡਿਸਟੈਂਸ ਰੱਖਣਾ ਵਗੈਰਾ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।ਵਿਛੜ ਗਏ ਸਾਥੀ ਸੁਖਦੇਵ ਸਿੰਘ ਜੇ.ਈ ਸਮਸ਼ਪੁਰ, ਸਿਕੰਦਰ ਸਿੰਘ ਮਾਦਪੁਰ, ਭਿੰਦਰ ਸਿੰਘ ਮਾਣਕੀ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਧਰਨੇ ਦੌਰਾਨ ਪੈਨਸ਼ਨਰਾਂ ਦੀ ਹੱਕੀ ਅਤੇ ਜਾਇਜ ਮੰਗਾਂ ਡੀ.ਏ ਦੀਆਂ ਬਕਾਇਆ ਕਿਸ਼ਤਾਂ, ਏਰੀਅਰ ਰਲੀਜ਼ ਕਰਨਾ, ਪੇਅ ਸਕੇਲ ਰੀਵਾਏਜ਼ਡ ਕਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ, ਕੈਸ਼ਲੈਸ ਇਲਾਜ ਸਕੀਮ ਚਾਲੂ ਕਰਨਾ ਅਤੇ ਪੈਨਸ਼ਨਰਾਂ ਨੂੰ ਬਿਜਲੀ ਵਰਤੋਂ ਦੀ ਰਿਆਇਤ ਦੇਣਾ, ਮੈਡੀਕਲ ਬਿੱਲ ਟਾਇਮ ਸਿਰ ਪਾਸ ਕਰਨਾ, 16-23 ਸਾਲਾ ਪੇਅ ਸਕੇਲ ਦੇਣ ਸਬੰਧੀ ਆਗੂਆਂ ਨੇ ਚਰਚਾ ਕੀਤੀ।ਧਰਨੇ ਵਿੱਚ ਭਰਾਤਰੀ ਜਥੇਬੰਦੀਆਂ ਵਲੋਂ ਮਾ. ਕੁਲਵੰਤ ਤਰਕ, ਸੰਗਤ ਸਿੰਘ ਸੇਖੋਂ ਪ੍ਰਧਾਨ ਟੀ.ਐਸ.ਯੂ, ਹਰਜਿੰਦਰਪਾਲ ਸਿੰਘ ਸਿਹਤ ਵਿਭਾਗ, ਪਵਿੱਤਰ ਸਿੰਘ ਠੇਕਾ ਮੁਲਾਜਮ ਆਗੂਆਂ ਨੇ ਮੰਗਾਂ ਦੀ ਹਮਾਇਤ ਵਿੱਚ ਧਰਨੇ ਨੂੰ ਸੰਬੋਧਨ ਕੀਤਾ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ, ਮਹਿੰਦਰ ਸਿੰਘ ਗਿੱਲ, ਸੁਖਦਰਸ਼ਨ ਸਿੰਘ ਜੇ.ਈ, ਇੰਜ: ਪ੍ਰੇਮ ਸਿੰਘ ਰਿਟਾ: ਐਸ.ਡੀ.ਓ ਨੇ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਹਾਥਰਸ ਘਟਨਾ ਦੀ ਨਿਖੇਧੀ ਕੀਤੀ ਗਈ। ਧਰਨੇ ਦੀ ਕਾਰਵਾਈ ਜਗਤਾਰ ਸਿੰਘ ਸਕੱਤਰ ਨੇ ਨਿਭਾਈ।ਧਰਨੇ ਵਿੱਚ ਨਵੇਂ ਰਿਟਾਇਰ ਹੋਏ ਇੰਜ: ਕਮਲਜੀਤ ਸਿੰਘ ਐਸ.ਡੀ.ਓ ਵਲੋਂ ਸ਼ਮੂਲੀਅਤ ਕਰਨ ਤੇ ਸਪੈਸ਼ਲ ਧੰਨਵਾਦ ਕੀਤਾ ਗਿਆ।
ਸਿਕੰਦਰ ਸਿੰਘ ਪ੍ਰਧਾਨ ਨੇ ਸਮੂਹ ਭਰਾਤਰੀ ਜਥੇਬੰਦੀਆਂ, ਸ਼ਾਮਲ ਸਾਥੀਆਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਗਿਆ।ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਸਰਕਾਰ/ਮਹਿਕਮੇ ਖਿਲਾਫ ਜੋਰਦਾਰ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
Check Also
ਜ਼ਿਲ੍ਹਾ ਅੰਮ੍ਰਿਤਸਰ ਵਿਖੇ 14 ਨਵੇਂ `ਆਮ ਆਦਮੀ ਕਲੀਨਿਕ` ਲੋਕਾਂ ਨੂੰ ਕੀਤੇ ਸਮਰਪਿਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਕ੍ਰਾਂਤੀ ਤਹਿਤ …
Punjab Post Daily Online Newspaper & Print Media