Monday, September 28, 2026

40 ਲੱਖ ਦੀ ਲਾਗਤ ਨਾਲ ਆਈ.ਟੀ.ਆਈ ਬੇਰੀ ਗੇਟ ਦਾ ਕੀਤਾ ਜਾਵੇਗਾ ਨਵੀਨੀਕਰਨ-ਸੋਨੀ

80 ਬੱਚਿਆਂ ਨੂੰ ਵੰਡੀਆਂ ਟੂਲ ਕਿੱਟਾਂ ਤੇ ਕਿਤਾਬਾਂ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਬੱਚਿਆਂ ਨੂੰ ਵਧੀਆ ਕਿੱਤਾ ਸਿਖਲਾਈ ਦੇਣ ਲਈ ਵਚਨਬੱਧ ਹੈ ਅਤੇ ਇਸੇ ਹੀ ਤਹਿਤ ਅੱਜ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਆਈ.ਟੀ.ਆਈ ਬੇਰੀਗੇਟ ਵਿਖੇ ਕਰਵਾਏ ਗਏ ਸਾਦਾ ਸਮਾਰੋਹ ਵਿੱਚ 80 ਬੱਚਿਆਂ ਨੂੰ ਟੂਲ ਕਿੱਟਾਂ ਅਤੇ ਕਿਤਾਬਾਂ ਦੀ ਵੰਡ ਕੀਤੀ ਗਈ।ਸੋਨੀ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਖੜਾ ਹੋਣ ਲਈ ਕਿੱਤਾ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ।ਜਿਸ ਉਪਰੰਤ ਉਹ ਆਪਣਾ ਖੁਦ ਦਾ ਕੰਮ ਕਰ ਸਕਦੇ ਹਨ।ਉਨਾਂ ਨੇ ਆਈ.ਟੀ.ਆਈ ਬੇਰੀਗੇਟ ਦੀ ਬਿਲਡਿੰਗ ਦੇ ਨਵੀਨੀਕਰਨ ਲਈ 40 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਇਸ ਉਪਰੰਤ ਸੋਨੀ ਵਲੋਂ ਵਾਰਡ ਨੰ: 50 ਅਧੀਨ ਪੈਂਦੇ ਇਲਾਕੇ ਮੈਡੀਸਨ ਮਾਰਕੀਟ ਅਤੇ ਚਮੜੇ ਵਾਲਾ ਬਜ਼ਾਰ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਅਤੇ ਸੀ.ਸੀ ਫਲੋਰਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ।
                  ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਮੈਡਮ ਰਾਜਬੀਰ ਕੌਰ, ਸੁਨੀਲ ਕਾਉਂਟੀ, ਐਕਸੀਅਨ ਇੰਦਰਜੀਤ ਸਿੰਘ, ਐਕਸੀਅਨ ਨਗਰ ਨਿਗਮ ਸੰਦੀਪ ਸਿੰਘ, ਮਨਜੀਤ ਸਿੰਘ ਬੌਬੀ, ਪ੍ਰਿੰਸੀਪਲ ਆਈ.ਟੀ.ਆਈ ਮੈਡਮ ਰਣਜੀਤ ਕੌਰ, ਸ੍ਰੀਮਤੀ ਸੁਨੀਤਾ ਕੁਮਾਰੀ, ਗੁਰਪ੍ਰੀਤ ਸਿੰਘ, ਵਿਪਨ ਗਰਗ, ਅਵਤਾਰ ਸਿੰਘ, ਪਵਨ ਕੁਮਾਰ, ਸਰਬਜੀਤ ਚੋਪੜਾ, ਪ੍ਰਧਾਨ ਰਾਜ ਕੁਮਾਰ ਰਾਜੂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …