Thursday, September 17, 2026

ਕਿਸਾਨ ਵਿਰੋਧੀ ਖੇਤੀ ਕਨੂੰਨ ਨੂੰ ਰੱਦ ਕਰਨ ਲਈ ਸਾਮਰਾਜੀ ਕੰਪਨੀਆਂ ਨੂੰ ਮੁਲਕ ’ਚੋਂ ਬਾਹਰ ਕੱਢੋ – ਕੁਲਵੰਤ ਤਰਕ

ਸਮਰਾਲਾ, 12 ਅਕਤੂਬਰ (ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਸਮੁੱਚੇ ਦੇਸ਼ ਵਿਸ਼ੇਸ਼ਕਰ ਪੰਜਾਬ ਤੇ ਹਰਿਆਣਾ ਦੇ ਕਿਰਤੀ ਲੋਕ ਕੇਂਦਰ ਦੀ ਮੋਦੀ ਤੇ ਸੂਬੇ ਦੀਆਂ ਸਰਕਾਰਾਂ ਖਿਲਾਫ਼ ਤਿੰਨ ਖੇਤੀ ਬਿਲਾਂ ਨੂੰ ਰੱਦ ਕਰਨ ਲਈ ਸੰਘਰਸ਼ ਜਾਰੀ ਹੈ।ਸਮੁੱਚੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਔਰਤਾਂ, ਵਪਾਰੀ, ਦੁਕਾਨਦਾਰ ਬੁੱਧੀਜੀਵੀ, ਸਿੱਖਿਆ ਸ਼ਾਸ਼ਤਰੀ, ਸਭਿਆਚਾਰਕ ਕਾਮੇ, ਲੇਖਕ, ਸਾਹਿਤਕਾਰ ਇਕਜੁੱਟ ਹੋ ਕੇ ਰੇਲਾਂ, ਸੈਲੋ ਗੋਦਾਮ, ਮਾਲ, ਪੈਟਰੋਲ ਪੰਪ, ਟੋਲ ਪਲਾਜ਼ੇ, ਸੜਕਾਂ ਜਾਮ ਕਰਕੇ ਅਤੇ ਭਾਜਪਾ ਆਗੂਆਂ ਤੇ ਉਹਨਾਂ ਦੇ ਜੋਟੀਦਾਰਾਂ ਦੇ ਘਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਮੋਗੇ ਨੇੜੇ ਅਡਾਨੀ ਦੇ ਸੈਲੋ ਸਟੋਰ ਦੀ ਪਹਿਲੀ ਤਰੀਖ ਤੋਂ ਬੀ.ਕੇ.ਯੂ ਏਕਤਾ (ਉਗਰਾਹਾਂ) ਤੇ ਹੋਰ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨ ਲਗਾਤਾਰ ਘੇਰਾਬੰਦੀ ਲਗਾਤਾਰ ਕਰ ਰਹੇ ਹਨ।ਉਨਾਂ ਕਿਹਾ ਕਿ ਕਿਸਾਨਾਂ ਤੇ ਕਿਰਤੀ ਲੋਕਾਂ ‘ਤੇ ਪੁਲਿਸ ਵਲੋਂ ਜੋ ਜ਼ਬਰ ਕੀਤਾ ਗਿਆ ਲੋਕ ਮੋਰਚਾ ਪੰਜਾਬ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਹੈ।
                    ਉਨਾਂ ਕਿਹਾ ਕਿ ਯੂ.ਪੀ ਦੇ ਹਾਥਰਸ ਜ਼ਿਲ੍ਹੇ ਤੇ ਇੱਕ ਹੋਰ ਥਾਂ ’ਤੇ ਦਲਿਤ ਲੜਕੀ ਨਾਲ ਜ਼ਬਰ ਜਨਾਹ ਕਰਨ ਉਪਰੰਤ ਉਸ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰਨਾ ਗੈਰਮਨੁੱਖੀ ਘਟਨਾ ਹੈ।ਲੋਕ ਮੋਰਚਾ ਪੰਜਾਬ ਮੰਗ ਕਰਦਾ ਹੈ ਕਿ ਦੋਸ਼ੀਆਂ ਨੂੰ ਤੁਰੰਤ ਗਿ੍ਰਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …