Friday, July 31, 2026

ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਨੇ ਵੰਡੇ ਮਾਸਕ

ਕਲੱਬ ਦੀ ਮੀਟਿੰਗ ‘ਚ ਬਤੌਰ ਮੁੱਖ ਮਹਿਮਾਨ ਪੁੱਜੇ ਡਿਸਟ੍ਰਿਕਟ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ

ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਪ੍ਰਧਾਨ ਲਾਇਨ ਬਲਜੀਤ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਐਮ.ਬੀ.ਐਸ ਰਿਜ਼ੋਰਟ ਮਹਿਤਾ ਰੋਡ ਵਿਖੇ ਕਲੱਬ ਦੀ ਮਾਸਿਕ ਇਕੱਤਰਤਾ ਹੋਈ।ਜਿਸ ਹਾਜ਼ਰ ਮੈਂਬਰਾਂ ਨੇ ਕਲੱਬ ਦੀਆਂ ਵਧ ਰਹੀਆਂ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।ਇਸ ਸਮੇਂ ਲਾਇਨ ਐਸ.ਐਸ ਕੱਲ੍ਹਾ ਦੇ ਅਚਾਨਕ ਚਲਾਣੇ ‘ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
                ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ 321-ਡੀ ਦੇ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਦਾ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਆਪਣੇ ਸੰਬੋਧਨ ਵਿੱਚ ਡਿਸਟ੍ਰਿਕਟ ਗਵਰਨਰ ਖੜਕਾ ਨੇ ਲੋਕ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਲਾਇਨਜ਼ ਆਈ ਹਸਪਤਾਲ ਲਈ ਕਲੱਬ ਵਲੋਂ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਉਨਾਂ ਨੇ ਅੱਗੋਂ ਵੀ ਹਸਪਤਾਲ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿਵਾਇਆ। ਉਨਾਂ ਨੇ ਕਲੱਬ ਮੈਂਬਰਾਂ ਨੂੰ ਸਰਟੀਫੀਕੇਟ ਵੀ ਤਕਸੀਮ ਕੀਤੇ। 
              ਇਕੱਤਰਤਾ ਤੋਂ ਪਹਿਲਾਂ ਮੈਂਬਰਾਂ ਵਲੋਂ ਮਹਿਤਾ ਰੋਡ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਰੋਨਾ ਦੇ ਚੱਲਦਿਆਂ ਮੂੰਹ ਢੱਕਣ ਲਈ ਮਾਸਕ ਵੰਡੇ ਅਤੇ ਇਸ ਮਹਾਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ।ਪ੍ਰਧਾਨ ਲਾਇਨ ਬਲਜੀਤ ਸਿੰਘ ਜੰਮੂ ਨੇ ਗਵਰਨਰ ਲਾੲਨਿ ਹਰਦੀਪ ਸਿੰਘ ਖੜਕਾ ਦਾ ਮਾਲੀ ਮਦਦ ਲਈ ਧੰਨਵਾਦ ਕੀਤਾ ਅਤੇ ਕਲੱਬ ਵਲੋਂ ਉਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
               ਇਕੱਤਰਤਾ ਵਿੱਚ ਲਾਇਨ ਜਸਵਿੰਦਰ ਸਿੰਘ ਜਿਲਾ ਕੈਬਨਿਟ ਸੈਕਟਰੀ, ਤਰਲੋਕ ਸਿੰਘ ਪੀ.ਆਰ.ਓ, ਜਗਮੋਹਨ ਸਿੰਘ ਦੂਆ ਜਿਲਾ ਕੈਸ਼ੀਅਰ, ਨਰਿੰਦਰ ਸਿੰਘ ਪ੍ਰਾਜੈਕਟ ਚੇਅਰਮੈਨ, ਮਨਿੰਦਰ ਸਿੰਘ, ਮਨਦੀਪ ਸਿੰਘ, ਜੇ.ਐਸ ਮਰਵਾਹਾ, ਜੇ.ਐਸ ਨਾਗਪਾਲ, ਜੇ.ਐਸ ਅਰੋੜਾ, ਬਲਦੇਵ ਸਿੰਘ, ਇੰਦਰਜੀਤ ਸਿੰਘ ਸੰਧੂ, ਜੀ.ਐਸ ਮਠਾਰੂ, ਡਾ. ਐਚ.ਐਸ ਮਿਗਲਾਨੀ, ਜਗਤਾਰ ਸਿੰਘ, ਕੰਵਰਦੀਪ ਸਿੰਘ, ਸ਼ਮਸ਼ੇਰ ਸਿੰਘ, ਸੁਖਜਿੰਦਰ ਸਿੰਘ, ਪੀ.ਕੇ ਮਲਹੋਤਰਾ, ਸਾਜਨ ਸਿੰਘ, ਗੁਰਦੇਵ ਸਿੰਘ, ਧਰਮ ਸਿੰਘ, ਸੁਖਦੇਵ ਸਿੰਘ, ਗੁਰਸੁਲਤਾਨਜੀਤ ਸਿੰਘ, ਐਸ.ਐਸ ਸਮਰਾ, ਕਮਲਦੀਪ ਸਿੰਘ ਤੇ ਲਾਇਨ ਸੂਰਤ ਸਿੰਘ ਆਦਿ ਮੈਂਬਰ ਤੋਂ ਇਲਾਵਾ ਗੁਰਮੀਤ ਸਿੰਘ ਜੰਮੂ, ਸਾਜਨ ਸਿੰਘ, ਰਵੀ ਫਤੇਹਪੁਰ, ਡਾ. ਬਿਕਰਮਜੀਤ ਸਿੰਘ, ਡਾ. ਰੁਪਿੰਦਰ ਸਿੰਘ, ਬਲਿਸ ਕੰਬੋਜ਼, ਹਰਮਨਜੀਤ ਸਿੰਘ ਐਮ.ਬੀ.ਐਸ ਰਿਜ਼ੋਰਟ ਮੌਜੂਦ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …