Monday, September 28, 2026

ਕਿਸਾਨ ਪਰਾਲੀ ਵੇਚ ਕੇ ਕਮਾ ਸਕਦੇ ਨੇ ਮੁਨਾਫਾ- ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਬਲਕਿ ਵੇਚ ਕੇ ਇਸ ਤੋਂ ਮੁਨਾਫਾ ਕਮਾ ਸਕਦੇ ਹਨ ਅਤੇ ਪੰਜਾਬ ਦੀ ਆਬੋ ਹਵਾ ਨੂੰ ਠੀਕ ਰੱਖਣ ਦੇ ਨਾਲ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨਾਂ ਆਪਣੀ ਪੈਦਾਵਰ ਵਿੱਚ ਵਾਧਾ ਕਰ ਸਕਦੇ ਹਨ।
                   ਮੁੱਖ ਖੇਤੀਬਾੜੀ ਅਫਸਰ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ੍ ਵਿੱਚ ਕਈ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਨੂੰ ਖੇਤਾਂ ਵਿੱਚ ਵਾਹ ਕੇ ਆਪਣੀ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰ ਰਹੇ ਹਨ ਜਿੰਨਾਂ ਵਿੱਚ ਇਕ ਨੇ ਕਿਸਾਨ ਬਾਵਾ ਸਿੰਘ ਪਿੰਡ ਓਠੀਆਂ ਜਿਲ੍ਹਾ ਅੰਮ੍ਰਿਤਸਰ ਜੋ ਕਿ ਪਰਾਲੀ ਦੀਆਂ ਗੱਠਾਂ ਬਣਾ ਕੇ ਸ਼ਹਿਰ ਵਿੱਚ ਡੇਅਰੀ ਫਾਰਮਾਂ ਨੂੰ ਵੇਚ ਕੇ ਮੁਨਾਫਾ ਕਮਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਵਾਰ ਜਿਲੇ੍ ਵਿੱਚ ਜਿਆਦਾਤਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ।ਕਈ ਲੋਕ ਪਰਾਲੀ ਦੀਆਂ ਗੱਠਾਂ ਬਣਾ ਕੇ ਗੁਜਰ ਭਾਈਚਾਰੇ ਨੂੰ ਪਰਾਲੀ ਵੇਚ ਦਿੰਦੇ ਹਨ ਅਤੇ ਪੈਸੇ ਕਮਾ ਰਹੇ ਹਨ।ਉਸੇ ਤਰਾਂ ਕਿਸਾਨ ਵੀਰ ਵੀ ਸਾਂਝੇ ਤੌਰ ‘ਤੇ ਸੰਦ ਖਰੀਦ ਕੇ ਅਜਿਹੀ ਪਹਿਲ ਕਰ ਸਕਦੇ ਹਨ, ਸਰਕਾਰ ਅਜਿਹੀ ਮਸ਼ੀਨਰੀ ਲਈ ਕਿਸਾਨ ਨੂੰ ਸਬਸਿਡੀ ਦੇ ਰਹੀ ਹੈ।
                   ਉਨਾਂ ਕਿਹਾ ਕਿ ਕਿਸਾਨ ਨੂੰ ਜੁਰਮਾਨਾ ਕਰਨਾ ਜਾਂ ਪੁਲਿਸ ਕੋਲ ਐਫ.ਆਈ.ਆਰ ਜਾਂ ਹੋਰ ਸਖਤੀ ਤਾਂ ਆਖਰੀ ਰਸਤਾ ਹੈ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਿਸਾਨ ਭਾਈਚਾਰੇ ਨੂੰ ਸਮਝਾ ਕੇ ਚੰਗੇ ਪਾਸੇ ਲਗਾਈਏ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …