Saturday, August 1, 2026

ਕੈਬਨਿਟ ਮੰਤਰੀ ਸੋਨੀ ਵਲੋਂ ਫਾਗਿੰਗ ਮਸ਼ੀਨਾਂ ਖਰੀਦਣ ਲਈ 2 ਲੱਖ ਦਾ ਚੈਕ ਭੇਟ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ ਜਿਥੇ ਨਗਰ ਨਿਗਮ ਵੱਲੋਂ ਹਰੇਕ ਵਾਰਡ ਵਿੱਚ ਫਾਗਿੰਗ ਕਰਵਾਈ ਜਾ ਰਹੀ ਹੈ, ਉਥੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਨੇ ਵਾਰਡ ਨੰ: 57 ਅਤੇ ਵਾਰਡ ਨੰ: 61 ਵਿੱਚ ਵਧੇਰੇ ਫਾਗਿੰਗ ਕਰਵਾਉਣ ਲਈ ਨਵੀਆਂ ਮਸ਼ੀਨਾਂ ਖਰੀਦਣ ਲਈ 2 ਲੱਖ ਰੁਪਏ ਦਾ ਚੈਕ ਵਾਰਡਾਂ ਦੇ ਕੌਂਸਲਰਾਂ ਨੂੰ ਭੇਂਟ ਕੀਤਾ।
              ਸੋਨੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਹੀ ਅਸੀਂ ਕਰੋਨਾ ਮਹਾਂਮਾਰੀ ਤੇ ਜਿੱਤ ਪਾਉਣ ‘ਤੇ ਕਾਮਯਾਬ ਹੋ ਰਹੇ ਹਾਂ ਅਤੇ ਹੁਣ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਜਿਲੇ੍ਹ ਵਿੱਚ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਅਤੇ ਨਗਰ ਨਿਗਮ ਵਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
                 ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਗੁਰਦੇਵ ਸਿੰਘ ਦਾਰਾ, ਸਰਬਜੀਤ ਸਿੰਘ ਲਾਟੀ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …