ਕਪੂਰਥਲਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮਹੀਨਾ ਅਗਸਤ ‘ਚ ਬੈਂਕ ਪ੍ਰੋਬੇਸ਼ਨ ਆਫਿਸਰ ਦੀ ਭਰਤੀ
ਲਈ ਆਨਲਾਈਨ ਕੋਚਿੰਗ ਵਿੱਚ 32 ਪ੍ਰਾਰਥੀਆਂ ਨੇ ਭਾਗ ਲਿਆ ਅਤੇ 2 ਮਹੀਨੇ ਦੀ ਇਸ ਟ੍ਰੇਨਿੰਗ ਨੂੰ ਪੂਰਾ ਕਰਨ ਉਪਰੰਤ ਅੱਜ ਬਿਊਰੋ ਵਿਖੇ ਫਾਈਨਲ ਮੋਕ ਟੈਸਟ ‘ਚ ਸ਼ਾਮਲ ਹੋਏ।ਕ੍ਰਿਸ਼ਨਾ ਇੰਸਟੀਚਿਊਟ ਦੇ ਡਾਇਰੈਕਟਰ ਅਰੁਨ ਜੋਸ਼ੀ ਅਤੇ ਫੈਕਲਟੀ ਮੈਂਬਰ ਪ੍ਰਭਜੋਤ ਸਿੰਘ ਮੌਜ਼ੂਦ ਸਨ, ਜਿਨਾਂ ਨੇ ਪ੍ਰਾਰਥੀਆਂ ਦੇ ਟੈਸਟ ਲੈਣ ਉਪਰੰਤ ਮੌਕੇ ਤੇ ਹੀ ਉਨਾਂ ਦਾ ਮੁਲੰਕਣ ਕੀਤਾ ਅਤੇ ਪ੍ਰਾਰਥੀਆਂ ਵਲੋਂ ਕੀਤੀ ਗਈਆਂ ਗਲਤੀਆਂ ਬਾਰੇ ਸਮਝਾਇਆ।
ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ ਅਫਸਰ ਨੀਲਮ ਮਹੇ ਨੇ ਦੱਸਿਆ ਕਿ ਕੋਰਸ ਦੀ ਨੋਜਵਾਨਾਂ ਵਿੱਚ ਉਤਸ਼ਾਹ ਨੂੰ ਦੇਖਦੇ ਹੋਏ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ ਕਪੂਰਥਲਾ ਵਲੋਂ ਬੈਕਿੰਗ ਕੋਰਸ ਦਾ ਦੂਜਾ ਬੈਚ 2.11.2020 ਤੋ ਸ਼ੁਰੂ ਕੀਤਾ ਜਾਵੇਗਾ।ਇਸ ਕੋਰਸ ਦੀ ਕੋਈ ਫੀਸ ਨਹੀ ਹੈ।ਸਿਰਫ ਰਜਿਸਟ੍ਰੇਸ਼ਨ ਫੀਸ ਹੀ ਲਈ ਜਾਵੇਗੀ । ਕੋਚਿੰਗ ਲੈਣ ਵਾਲੇ ਉਮੀਦਵਾਰ ਮਿਤੀ 30.10.2020 ਤੱਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਕੈਰੀਅਰ ਕਾਉਂਸਲਰ ਗੋਰਵ ਕੁਮਾਰ ਕੋਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿੰਨਾਂ ਦਾ ਮੋਬਾਇਲ ਨੰਬਰ 9646906412 ਹੈ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media