Friday, September 25, 2026

ਨਹਿਰੂ ਯੁਵਾ ਕੇਂਦਰ ਨੇ ਮਨਾਇਆ ਅੰਤਰਰਾਸ਼ਟਰੀ ਹੈਂਡਵਾਸ਼ ਦਿਵਸ

ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਜਿਲਾ ਯੂਥ ਕੋਆਰਡੀਨੇਟਰ ਸਵਾਤੀ ਕੁਮਾਰ ਦੀ ਅਗਵਾਈ ਹੇਠ ਢਿਲਵਾਂ ਬਲਾਕ ‘ਚ ਅੰਤਰਰਾਸ਼ਟਰੀ ਹੈਂਡਵਾਸ਼ ਦਿਵਸ ਮਨਾਇਆ ਗਿਆ।ਜਿਸ ਦੌਰਾਨ ਬੱਚਿਆਂ ਨੂੰ ਹੱਥ ਧੋਣ ਦੇ ਸਹੀ ਤਰੀਕੇ ਦੱਸਣ ਦੇ ਨਾਲ-ਨਾਲ ਲਗਾਤਾਰ ਹੱਥ ਧੋਣ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।
                ਸਵਾਤੀ ਕੁਮਾਰ ਨੇ ਕਿਹਾ ਕਿ ਕਰੋਨਾ ਵਰਗੀ ਮਹਾਂਮਾਰੀ ਦੇ ਦੌਰ ਦੌਰਾਨ ਹੱਥ ਧੋਣ ਤੇ ਸੈਨੇਟਾਈਜ਼ਰ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ।ਉਨਾਂ ਕਿਹਾ ਕਿ ਰੋਟੀ ਜਾਂ ਹੋਰ ਕੁੱਝ ਖਾਣ ਤੋਂ ਪਹਿਲਾਂ ਸਾਨੂੰ ਹੱਥ ਜ਼ਰੂਰ ਧੋਣੇ ਚਾਹੀਦੇ ਹਨ, ਕਿਉਂਕਿ ਹੱਥ ਧੋਣ ਨਾਲ ਕੀਟਾਣੂਆਂ ਦੀ ਸਾਡੇ ਹੱਥਾਂ ਰਾਹੀਂ ਸਰੀਰ ਅੰਦਰ ਦੀ ਸੰਭਾਵਨਾ 70 ਫੀਸਦੀ ਤੱਕ ਘਟ ਜਾਂਦੀ ਹੈ।
                 ਰਾਸ਼ਟਰੀ ਯੁਵਾ ਕੋਆਰਡੀਨੇਟਰ ਸ਼ਰਨਜੀਤ ਤੇ ਭੁਪਿੰਦਰ ਨੇ ਕਿਹਾ ਕਿ ਕਰੋਨਾ ਦੌਰਾਨ ਜਦ ਤੱਕ ਵੈਕਸੀਨ ਲੋਕਾਂ ਤੱਕ ਨਹੀਂ ਪਹੁੰਚਦੀ, ਤਦ ਤੱਕ ਹੱਥ ਧੋਣਾ, ਮਾਸਕ ਪਾਉਣਾ ਤੇ ਸੈਨੇਟਾਈਜ਼ਰ ਦੀ ਵਰਤੋਂ ਹੀ ਇਲਾਜ਼ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …