ਕਪੂਰਥਲਾ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਸਿਟੀਜ਼ਨ ਫੋਰਮ ਦੀ ਤਰਫੋਂ ਡਾ. ਸੰਦੀਪ ਧਵਨ
(ਅੱਖਾਂ ਦੇ ਮਾਹਿਰ) ਦਾ ` ਐਪਰੀਸ਼ੇਸ਼ਨ ਐਵਾਰਡ ਆਫ ਆਨਰ` ਨਾਲ ਸਨਮਾਨ ਕੀਤਾ।ਜ਼ਿਕਰਯੋਗ ਹੈ ਕਿ ਡਾ. ਧਵਨ ਤਰੱਕੀ ਉਪਰੰਤ ਸੀਨੀਅਰ ਮੈਡੀਕਲ ਅਫਸਰ ਬਣ ਕੇ ਜਲੰਧਰ ਦੇ ਈ.ਐਸ.ਆਈ ਹਸਪਤਾਲ ਵਿਖੇ ਨਿਯੁੱਕਤ ਹੋਏ ਹਨ।ਸਿਟੀਜ਼ਨ ਫੋਰਮ ਕਪੂਰਥਲਾ ਦੇ ਚੇਅਰਮੈਨ ਡਾ. ਰਣਜੀਤ ਰਾਏ, ਪ੍ਰਧਾਨ ਬੀ.ਐਨ ਗੁਪਤਾ, ਉਪ ਪ੍ਰਧਾਨ ਰਾਜਨਵੀਰ ਸਿੰਘ ਵੀ ਇਸ ਸਮੇਂ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਡਾ. ਧਵਨ ਵਲੋਂ ਕਪੂਰਥਲਾ ਵਿਖੇ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਕਟਰੀ ਅਜਿਹਾ ਪੇਸ਼ਾ ਹੈ, ਜਿਸ ਤਹਿਤ ਸੇਵਾ ਨਾਲ ਲੋਕਾਂ ਦਾ ਭਲਾ ਕੀਤਾ ਜਾ ਸਕਦਾ ਹੈ।ਇਸ ਮੌਕੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਨੇ ਵੀ ਡਾ. ਸੰਦੀਪ ਧਵਨ ਨੂੰ ਮੁਬਾਰਕਬਾਦ ਦਿੱਤੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media