Tuesday, November 3, 2026

9ਵੀਂ ਪੀ.ਏ.ਪੀ ਬਟਾਲੀਅਨ ਵਿਖੇ ਅੱਤਵਾਦ ਵਿਰੋਧੀ ਦਿਵਸ ਦਾ ਆਯੋਜਨ

ਸ਼ਹੀਦ ਪਰਿਵਾਰਾਂ ਦੀ ਬਾਂਹ ਫੜ੍ਹਨਾ ਤੇ ਮਦਦ ਕਰਨਾ ਸਾਡਾ ਫਰਜ਼ ਮਾਨ

ਅੰਮ੍ਰਿਤਸਰ, 22 ਅਕਤੂਬਰ (ਸੰਧੂ) – ਪੰਜਾਬ ਪੁਲਿਸ ਦੀ 9ਵੀਂ ਪੀ.ਏ.ਪੀ ਬਟਾਲੀਅਨ ਮਾਲ ਮੰਡੀ ਵਿਖੇ ਕਮਾਡੈਂਟ-ਕਮ-ਐਸ.ਐਸ.ਪੀ ਸੁਖਮਿੰਦਰ ਸਿੰਘ ਮਾਨ ਆਈ.ਪੀ.ਐਸ ਦੀ ਦੇਖ-ਰੇਖ ‘ਚ ਸ਼ਰਧਾਜ਼ਲੀ ਸਮਾਰੋਹ ਦੌਰਾਨ ਅੱਤਵਾਦ ਦੇ ਖਿਲਾਫ ਲੜਾਈ ਲੜਕੇ ਸ਼ਹੀਦੀ ਜਾਮ ਪੀਣ ਵਾਲੇ 6 ਕ੍ਰਮਚਾਰੀਆਂ ਦੇ ਪਰਿਵਾਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਆਪਣੇ ਸੰਬੋਧਨ ਵਿਚ ਕਮਾਂਡੈਂਟ ਸੁਖਮਿੰਦਰ ਸਿੰਘ ਮਨ ਨੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੇ ਦੌਰਾਨ ਦੇਸ਼ ਦੀ ਏਕਤਾ ਅਖੰਡਤਾ ਅਤੇ ਸ਼ਾਂਤੀ ਬਹਾਲੀ ਨੂੰ ਲੈ ਕੇ ਸ਼ਹੀਦ ਕਰਮਚਾਰੀਆਂ ਦੀ ਕਾਰਜਸ਼ੈਲੀ ਮਿਸਾਲੀ ਰਹੀ ਹੈ।ਜਿਸ ਨੂੰ ਸਮੁੱਚਾ ਪੁਲਿਸ ਵਿਭਾਗ ਸ਼ਤ ਸ਼ਤ ਪ੍ਰਣਾਮ ਕਰਦਾ ਹੈ।ਜਿੰਨਾਂ ਦੇ ਪਰਿਵਾਰਾਂ ਦਾ ਮਾਣ ਸਨਮਾਨ, ਲੋੜਾਂ ਅਤੇ ਸਹਾਇਤਾ ਕਰਨਾ ਹਰੇਕ ਪੁਲਿਸ ਅਧਿਕਾਰੀ ਤੇ ਕਰਮਚਾਰੀ ਦਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਿਲਸਿਲਾ ਸ਼ਹੀਦ ਹੋਏ 6 ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਤੱਕ ਹੀ ਸੀਮਤ ਨਹੀਂ, ਬਲਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਨੂੰ ਸਮਰਪਿਤ ਰਹੇਗਾ।ਸ਼ਹੀਦ ਕਰਮਚਾਰੀਆਂ ਦੇ ਪੜ੍ਹਾਈ ਸਮੇਂ ਸੰਬੰਧਿਤ ਸਕੂਲਾਂ ਵਿੱਚ ਜਾ ਕੇ ਸ਼ਹੀਦ ਕਰਮਚਾਰੀਆਂ ਦੀ ਜੀਵਨੀ ‘ਤੇ ਸ਼ਹਾਦਤ ਤੇ ਵੀ ਰੌਸ਼ਨੀ ਪਾਈ ਗਈ।ਸ਼ਹੀਦਾਂ ਦੀ ਯਾਦ ਵਿੱਚ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ।ਸ਼ਹੀਦ ਪਰਿਵਾਰਾਂ ਮੈਂਬਰਾਂ ਨੂੰ ਤੋਹਫੇ ਅਤੇ ਯਾਦਗਾਰੀ ਸਮੱਗਰੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
              ਇਸ ਮੌਕੇ ਡੀ.ਐਸ.ਪੀ ਰਾਜੀਵ ਮੋਹਨ ਸਿੰਘ, ਡੀ.ਐਸ.ਪੀ ਹਰਿੰਦਰ ਸਿੰਘ, ਆਰ.ਆਈ ਮਨਜੀਤ ਸਿੰਘ, ਲਾਞਿਈਨ ਅਫਸਰ ਐਸ.ਆਈ ਜਸਵਿੰਦਰ ਸਿੰਘ, ਬੀ.ਐਚ.ਐਮ ਏ.ਐਸ.ਆਈ ਮੇਜ਼ਰ ਸਿੰਘ ਮਾਹਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …