Friday, July 31, 2026

ਦਾਣਾ ਮੰਡੀ ਨੌਰੰਗਪੁਰ ‘ਚ ਆੜਤੀ ਝੋਨੇ ਦਾ ਵੱਧ ਤੋਲ ਕਰਦਾ ਕਾਬੂ

ਫਾਰਮ ਕਟਵਾ ਕੇ ਸੰਬੰਧਤ ਕਿਸਾਨ ਨੂੰ ਦਿਵਾਇਆ ਮੁਆਵਜ਼ਾ

ਪਠਾਨਕੋਟ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ‘ਤੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ‘ਚ ਨੌਰੰਗਪੁਰ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ।ਉਨਾਂ ਨਾਲ ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਹਾਜ਼ਰ ਸਨ।ਦੌਰੇ ਦੌਰਾਨ 9 ਮੰਡੀਆਂ ਵਿੱਚ ਹੋ ਰਹੀ ਤੁਲਾਈ ਚੈਕ ਕੀਤੀ ਗਈ ਅਤੇ ਇੱਕ ਆੜਤੀ ਕਿਸਾਨ ਵਲੋਂ ਵਿਕਰੀ ਲਈ ਲਿਆਂਦੀ ਝੋਨੇ ਦੀ ਫਸਲ ਦਾ ਵੱਧ ਤੋਲ ਕਰਦਾ ਫੜਿਆ ਗਿਆ।
                 ਦਾਣਾ ਮੰਡੀ ਨੌਰੰਗਪੁਰ ਵਿੱਚ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਤੁਲਾਈ 37.500 ਕਿਲੋ ਪ੍ਰੀ ਬੋਰੀ ਦੀ ਭਰਾਈ ਕੀਤੀ ਜਾ ਰਹੀ ਅਤੇ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ।ਉਨਾਂ ਕਿਹਾ ਕਿ ਆੜਤੀ ਵਲੋਂ 38 ਕਿਲੋ 200 ਗ੍ਰਾਮ ਤੁਲਾਈ ਕਰਨੀ ਹੁੰਦੀ ਹੈ।
                 ਉਨਾਂ ਦੱਸਿਆ ਕਿ ਅੱਜ ਕੀਤੀ ਚੈਕਿੰਗ ਦੌਰਾਨ ਸੈਣੀ ਕਮਿਸ਼ਨ ਏਜੰਟ ਦੇ ਤੋਲ ‘ਚ ਪ੍ਰਤੀ ਬੋਰੀ 2 ਕਿਲੋ 700 ਗ੍ਰਾਮ ਵੱਧ ਤੋਲ ਤੋਲਿਆ ਜਾ ਰਿਹਾ ਸੀ।ਜਿਸ ਨੂੰ ਮੋਕੇ ‘ਤੇ ਹੀ ਕਾਬੂ ਕਰਕੇ ਸੰਬੰਧਤ ਕਿਸਾਨ ਨੂੰ ਵਾਧੂ ਤੋਲ ਦੀ ਕੀਮਤ ਦਾ ਜੇ ਫਾਰਮ ਕਟਵਾ ਕੇ ਦੇ ਦਿੱਤਾ ਗਿਆ।ਉਨਾਂ ਸੰਬੰਧਤ ਆੜਤੀ ਅਤੇ ਤੋਲੇ ਨੂੰ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਵੱਧ ਤੋਲ ਨਾ ਤੋਲਿਆ ਜਾਵੇ।ਉਨਾਂ ਕਿਹਾ ਕਿ ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਿਆ ਜਾਵੇ,ਜੇਕਰ ਆੜਤੀ “ਜੇ” ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ। ਉਨਾਂ ਕਿਹਾ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਵੀ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ।ਉਨਾਂ ਕਿਹਾ ਕਿ ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …