Thursday, February 26, 2026

ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਤੇ ਕਣਕ ਦੀ ਬਿਜ਼ਾਈ ਸਬੰਧੀ ਕਿਤਾਬਚੇ ਦਾ ਫਾਇਦਾ ਉਠਾਉਣ ਕਿਸਾਨ – ਡਿਪਟੀ ਕਮਿਸ਼ਨਰ

ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਹਿੱਤ ਕਣਕ ਦੀ ਬਿਜ਼ਾਈ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਸਹੂਲਤ ਲਈ ਕਿਤਾਬਚਾ ਤਿਆਰ ਕੀਤਾ ਗਿਆ ਹੈ।ਜਿਸ ਵਿੱਚ ਸਥਾਪਿਤ ਕੀਤੇ ਗਏ ਕਿਸਾਨ ਗੁਰੱਪਾਂ/ਕਸਟਮ ਹਾਇਰਿੰਗ ਸੈਂਟਰਾਂ/ਸਹਿਕਾਰੀ ਸਭਾਵਾਂ ਪਾਸ ਉਪਲੱਬਧ ਆਧੁਨਿਕ ਖੇਤੀ ਮਸ਼ੀਨਰੀ ਹੈ ਦਾ ਬਲਾਕਵਾਰ ਵੇਰਵਾ ਦਿੱਤਾ ਗਿਆ ਹੈ।ਕਿਸਾਨ ਪੰਜਾਬ ਸਰਕਾਰ ਵਲੋਂ ਤੈਅ ਕੀਤੇ ਰੇਟਾਂ ਅਨੁਸਾਰ ਕਣਕ ਦੀ ਬਿਜ਼ਾਈ ਕਰਵਾ ਕੇ ਵਧ ਤੋਂ ਵਧ ਲਾਭ ਉਠਾ ਸਕਦੇ ਹਨ।ਇਹ ਕਿਤਾਬਚਾ ਪਿੰਡ ਦੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਪਾਸ ਉਪਲੱਬਧ ਕਰਵਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕਣਕ ਦੀ ਬਿਜ਼ਾਈ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।ਅਗਰ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਇਸ ਵਿੱਚ ਦਰਜ਼ ਕੀਤੇ ਖੇਤੀਬਾੜੀ ਅਧਿਕਾਰੀਆਂ ਦੇ ਮੋਬਾਇਲ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹਨ।ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਜਿਲ੍ਹੇ ਦੇ ਹਰੇਕ ਸਬ ਡਵੀਜ਼ਨ ਪੱਧਰ ‘ਤੇ ਵੱਖ-ਵੱਖ ਬਲਾਕਾਂ ਵਿੱਚ ਕਸਟਮ ਹਾਇਰਿੰਗ ਸੈਂਟਰ ਕਿਰਾਏ ‘ਤੇ ਮਸ਼ੀਨਾ ਦੇਣ ਲਈ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚਾਲੂ ਸੀਜ਼ਨ 2020 ਦੋਰਾਨ ਪੰਜਾਬ ਸਰਕਾਰ ਵਲੋਂ ਮਸ਼ੀਨਰੀ ਦੀ ਖਰੀਦ ਕਰਨ ਸਬੰਧੀ ਇਸ਼ਤਿਹਾਰ ਅਨੁਸਾਰ ਜਿਨ੍ਹਾਂ ਕਿਸਾਨਾਂ ਨੇ ਅਪਲਾਈ ਕੀਤਾ ਸੀ, ਉਨ੍ਹਾਂ ਕਿਸਾਨਾਂ ਵਲੋਂ ਖੇਤੀ ਮਸ਼ੀਨਰੀ ਦੀ ਖਰੀਦ ਕੀਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਮੁੱਖ ਤੌਰ ‘ਤੇ ਪਰਾਲੀ ਪ੍ਰਬੰਧਨ ਲਈ ਪ੍ਰਯੋਗ ਵਿੱਚ ਲਿਆਂਦੀਆਂ ਜਾਣਗੀਆਂ।
                   ਗਰੇਵਾਲ ਨੇ ਦੱਸਿਆ ਕਿ ਟਰੈਕਟਰ ਸਹਿਤ ਮਸ਼ੀਨਰੀ ਦੇ ਪ੍ਰਯੋਗ ਲਈ ਪ੍ਰਤੀ ਏਕੜ ਹੈਪੀ ਸੀਡਰ 1300 ਰੁਪਏ, ਪਲਟਾਵਾ ਹਲ 2 ਬਾਟ 1200 ਰੁਪਏ, ਪਲਟਾਵਾ ਹਲ 3 ਬਾਟਮ 1500 ਰੁਪਏ, ਸਟਰਾ ਚੋਪਰ ਮਲਚਰ 7 ਫੁੱਟ 1200 ਰੁਪਏ, ਸਟਰਾ ਚੋਪਰ ਕਾਮਥੋਂ ਸਹਿਤ ਮਲਚਰ 8 ਫੁੱਟ 1500 ਰੁਪਏ, ਰੋਟਰੀ ਸਲੋਸਰ 400 ਰੁਪਏ, ਜੀਰੋ ਟਿਲ ਡਰਿਲ 600 ਰੁਪਏ, ਸੁਪਰ ਸੀਡਰ 1600 ਤੋਂ 2000 ਰੁਪਏ, ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਲਈ 300 ਤੋਂ 500 ਰੁਪਏ ਵਾਧੂ ਨਿਰਧਾਰਿਤ ਕੀਤਾ ਗਿਆ ਹੈ।ਇਸੇ ਤਰ੍ਹਾਂ ਬਿਨ੍ਹਾਂ ਟਰੈਕਟਰ ਤੋਂ ਕੇਵਲ ਮਸ਼ੀਨਰੀ ਕਿਰਾਏ `ਤੇ ਲੈਣ ਲਈ ਪ੍ਰਤੀ ਘੰਟੇ ਦੇ ਰੇਟ ਹੈਪੀ ਸੀਡਰ 400-500 ਰੁਪਏ, ਪਲਟਾਵਾ ਹਲ 2 ਬਾਟਮ 200 ਰੁਪਏ, ਪਲਟਾਵਾ ਹਲ 3 ਬਾਟਮ 300 ਰੁਪਏ, ਸ਼ਰਬ ਮਾਸਟਰ 100 ਰੁਪਏ, ਜੀਰੋ ਟਿਲ ਡਰਿਲ 100, ਸੁਪਰ ਸੀਡਰ 400 ਰੁਪਏ ਤੋਂ 500 ਰੁਪਏ ਨਿਰਧਾਰਿਤ ਕੀਤੇ ਗਏ ਹਨ।
                ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਯੋਗ ਕਿਸਾਨਾਂ ਦਾ ਡਰਾਅ ਨਿਕਲ ਚੁੱਕਾ ਹੈ, ਪ੍ਰੰਤੂ ਉਨ੍ਹਾਂ ਵਲੋਂ ਅਜੇ ਤੱਕ ਖੇਤੀ ਮਸ਼ੀਨਰੀ ਦੀ ਖਰੀਦ ਨਹੀਂ ਕੀਤੀ ਗਈ, ਉਨ੍ਹਾਂ ਲਈ ਪੰਜਾਬ ਸਰਕਾਰ ਵਲੋਂ ਮਸੀਨਰੀ ਦੀ ਖਰੀਦ ਦਾ ਸਮਾਂ ਵਧਾ ਕੇ 31 ਅਕਤੂਬਰ 2020 ਤੱਕ ਦਾ ਕਰ ਦਿੱਤਾ ਗਿਆ ਹੈ ਤਾਂ ਜੋ ਬਾਕੀ ਰਹਿੰਦੇ ਕਿਸਾਨ ਖੇਤੀ ਮਸ਼ੀਨਰੀ ਦੀ ਖਰੀਦ ਕਰ ਸਕਣ।ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਯੰਤਰਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲਣ ਦੀ ਅਪੀਲ ਕੀਤੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …