Wednesday, April 15, 2026

ਤਪ ਅਸਥਾਨ ਬਾਬਾ ਝੰਗੀ ਵਿਖੇ ਸਲਾਨਾ ਜੋੜ ਮੇਲਾ ਮਨਾਇਆ

ਜੰਡਿਆਲਾ ਗੁਰੂ, 28 ਅਕਤੂਬਰ (ਹਰਿੰਦਰਪਾਲ ਸਿੰਘ) – ਤਪ ਅਸਥਾਨ ਬਾਬਾ ਝੰਗੀ ਸਾਹਿਬ ਪਿੰਡ ਜਾਣੀਆ ਵਿਖੇ ਸੰਤ ਬਾਬਾ ਸੰਤੋਖ ਮੁਨੀ ਦਾ ਸਲਾਨਾ ਜੋੜ ਮੇਲਾ ਸੰਤ ਬਾਬਾ ਪਰਮਾਨੰਦ ਮੁੱਖ ਸੰਚਾਲਕ ਤਪ ਅਸਥਾਨ ਬਾਬਾ ਹੁੰਦਾਲ ਜੰਡਿਆਲਾ ਗੁਰੂ ਅਤੇ ਤਪ ਅਸਥਾਨ ਬਾਬਾ ਝੰਗੀ ਸਾਹਿਬ ਦੀ ਵਾਲਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਸਵਰਨ ਸਿੰਘ ਭੌਰ ਕਵੀਸ਼ਰੀ ਜਥਾ, ਗੁਰਨਾਮ ਸਿੰਘ ਮੱਲੀ੍ ਕਵੀਸ਼ਰੀ ਜਥਾ, ਢਾਡੀ ਜਥਾ ਭਾਈ ਗੁਲਜਾਰ ਸਿੰਘ ਖੇੜਾ, ਮਹਿੰਦਰ ਸਿੰਘ ਰਤਨਗੜ ਕਵਸ਼ਰੀ ਰਾਗੀ ਆਦਿ ਨੇ ਬਾਬਾ ਜੀ ਦੀ ਜੀਵਨੀ ਤੇ ਰੌਸ਼ਨੀ ਪਾਈ।ਬਾਬਾ ਪਰਮਾਨੰਦ ਜੀ ਨੇ ਭਾਈ ਗੁਲਜਾਰ ਸਿੰਘ ਖੇੜਾ ਵੱਲੋਂ ਲਿਖੀ ਕਿਤਾਬ ‘ਖੇੜਾ ਢਾਡੀ ਪ੍ਰਸੰਗ’ ਰਲੀਜ਼ ਕੀਤੀ।
ਬਾਬਾ ਪਰਮਾਨੰਦ ਜੀ ਨੇ ਦੱਸਿਆ ਕਿ 1929 ਈਸਵੀਂ ਵਿੱਚ ਸੰਤ ਬਾਬਾ ਸੰਤੋਖ ਮੁਨੀ ਜੀ ਇਸੇ ਸਥਾਨ ’ਤੇ ਆ ਕੇ ਕਈ ਸਾਲ ਭਗਤੀ ਕਰਨ ਤੋਂ ਬਾਅਦ ਉਹ ਜੰਡਿਆਲਾ ਗੁਰੂ ਦੇ ਤਪ ਅਸਥਾਨ ਬਾਬਾ ਹੁੰਦਾਲ ਜੀ ਵਿਖੇ ਆ ਗਏ ਤੇ 1946 ਤੋਂ ਉਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਸ਼ੁਰੂ ਕੀਤੀ ਜੋ ਹੁਣ ਤਕ ਨਿਰੰਤਰ ਜਾਰੀ ਹੈ।
                ਇਸ ਅਵਸਰ ’ਤੇ ਸਾਬਕਾ ਪਨਸਮ ਚੇਅਰਮੈਨ ਅਤੇ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਂਕੋਟ, ਕੁਲਬੀਰ ਸਿੰਘ ਮਿਹਰਬਾਨਪੁਾ, ਡਾਕਟਰ ਕੁਲਦੀਪ ਮੱਲ੍ਹੀ, ਗੁਰਦੀਪ ਸਿੰਘ, ਅਮਰੀਕ ਸਿੰਘ, ਸੁਦਾਗਰ ਸਿੰਘ ਲਾਲੀ, ਬਚਿੱਤਰ ਸਿੰਘ, ਅੰਗਰੇਜ ਸਿੰਘ, ਗੋਬਿੰਦ ਸਿੰਘ, ਜਗਰੂਪ ਸਿੰਘ, ਲਾਡੀ ਬਾਠ, ਜਸਪਾਲ ਸਿੰਘ ਆਦਿ ਨੇ ਲੰਗਰ ਅਤੇ ਜੋੜਾ ਘਰ ਵਿੱਚ ਸੇਵਾ ਕੀਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …