ਜੇਤੂ ਉਮੀਦਵਾਰਾਂ ਨੂੰ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਕੀਤਾ ਜਾਵੇਗਾ ਸਨਮਾਨਿਤ – ਸੰਯਮ ਅਗਰਵਾਲ
ਪਠਾਨਕੋਟ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਹੈ ਕਿ ਮੁੱਖ ਚੋਣ
ਅਫ਼ਸਰ ਪੰਜਾਬ ਵਲੋਂ ਪੰਜਾਬ ਰਾਜ ਦੇ ਸਮੂਹ ਬੂਥ ਲੈਵਲ ਅਫ਼ਸਰਾਂ ਅਤੇ ਚੋਣ ਸਾਖਰਤਾ ਕਲੱਬਾਂ ਦੇ ਮੈਂਬਰਾਂ ਦਾ ਇੱਕ ਆਨਲਾਈਨ ਕੁਇਜ਼ ਮੁਕਾਬਲਾ ਜੋ ਕਿ ਗਾਂਧੀ ਜਯੰਤੀ ਦੇ ਮੌਕੇ ਮੁਲਤਵੀ ਕੀਤਾ ਗਿਆ ਸੀ, ਹੁਣ ਜ਼ਿਲ੍ਹਾ ਪਠਾਨਕੋਟ ‘ਚ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਉਪਰੋਕਤ ਮੁਕਾਬਲੇ ਦੇ ਜੇਤੂ ਉਮੀਦਵਾਰਾਂ ਦਾ ਫੈਸਲਾ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਵਲੋਂ ਕੀਤਾ ਜਾਵੇਗਾ।ਜੇਤੂਆਂ ਨੂੰ ਪਹਿਲਾ ਨਕਦ ਇਨਾਮ 5,000/- ਰੁਪਏ, ਦੂਜਾ ਇਨਾਮ 4,000/- ਰੁਪਏ ਅਤੇ ਤੀਜਾ ਇਨਾਮ 3,000/- ਰੁਪਏ ਅਤੇ ਪ੍ਰਮਾਣ-ਪੱਤਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਮੁਕਾਬਲੇ ਲਈ ਬੂਥ ਲੈਵਲ ਅਫ਼ਸਰਾਂ ਅਤੇ ਚੋਣ ਸਾਖਰਤਾ ਕਲੱਬ ਦੇ ਮੈਂਬਰਾਂ ਲਈ ਵੱਖਰੇ-ਵੱਖਰੇ ਲਿੰਕ ਦਿੱਤੇ ਗਏ ਸਨ, ਜੋ ਕਿ ਦਫ਼ਤਰ ਮੁੱਖ ਚੋਣ ਅਫ਼ਸਰ ਵਲੋਂ ਮੁਕਾਬਲੇ ਤੋਂ 5 ਮਿੰਟ ਪਹਿਲਾਂ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਜ਼ਿਲ੍ਹਾ ਪੱਧਰੀ/ ਵਿਧਾਨ ਸਭਾ ਚੋਣ ਹਲਕਾ ਪੱਧਰ ‘ਤੇ ਬਣਾਏ ਗਏ ਵੱਟਸਐਪ ਗਰੁੱਪਾਂ ਵਿੱਚ ਸਮੂਹ ਬੂਥ ਲੈਵਲ ਅਫ਼ਸਰਾਂ ਅਤੇ ਚੋਣ ਸਾਖਰਤਾ ਕਲੱਬਾਂ ਦੇ ਮੈਂਬਰਾਂ ਨਾਲ ਵੀ ਸ਼ੇਅਰ ਕੀਤੇ ਗਿਆ।
Punjab Post Daily Online Newspaper & Print Media