Friday, July 31, 2026

ਮੇਅਰ ਨੇ ਵਾਰਡ ਨੰ: 43 `ਚ ਨਵੇਂ ਟਿਊਬਵੈਲ ਤੇ ਸਟਰੀਟ ਲਾਈਟ ਲਗਾਉਣ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੱਜ ਹਲਕਾ ਪੂਰਬੀ ਦੀ ਵਾਰਡ ਨੰ: 43 `ਚ ਨਵੇਂ ਲਗਾਏ ਗਏ ਟਿਊਬਵੈਲ ਤੇ ਸਟਰੀਟ ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਮੇਅਰ ਰਿੰਟੂ ਦੱਸਿਆ ਕਿ ਵਾਰਡ ਨੰ: 43 `ਚ ਪੀਣ ਵਾਲੇ ਸ਼ੁੱਧ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ 10 ਲੱਖ 50 ਹਜ਼ਾਰ ਦੀ ਲਾਗਤ ਨਾਲ ਨਵਾਂ ਟਿਊਬਵੈਲ ਲਗਾਇਆ ਗਿਆ ਹੈ।ਉਨਾਂ ਕਿਹਾ ਕਿ ਸ਼ਹਿਰ ਦੀ ਦਿੱਖ ਨੂੰ ਹੋਰ ਨਿਖਾਰਣ ਲਈ ਹਰ ਵਾਰਡ ਵਿਚ ਐਲ.ਈ.ਡੀ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਹਨ।ਜਿਸ ਨਾਲ ਸ਼ਹਿਰ ਦੀ ਹਰ ਗਲੀ, ਮੁਹੱਲਾ ਰੁਸ਼ਨਾ ਰਿਹਾ ਹੈ।ਸਟਰੀਟ ਲਾਈਟ ਦੀ ਸ਼ਿਕਾਇਤ ਸਬੰਧੀ ਜਲਦ ਹੀ ਇਕ ਸ਼ਿਕਾਇਤ ਰੂਮ ਵੀ ਸਥਾਪਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਾਰੀਆਂ ਵਾਰਡਾਂ ਦੇ ਕੌਂਸਲਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮਹੁੱਈਆ ਕਰਵਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ।
                     ਇਸ ਮੌਕੇ ਵਾਰਡ ਕਾਂਗਰਸ ਪ੍ਰਧਾਨ ਪ੍ਰਧਾਨ ਅਮਰ ਸਿੰਘ ਘੁੱਲੀ, ਜਗਦੀਸ਼ ਸਿੰਘ, ਕੌੰਸਲਰ ਜਰਨੈਲ ਸਿੰਘ, ਐਕਸੀਅਨ ਬਲਜੀਤ ਸਿੰਘ, ਅਸ਼ਵਨੀ ਕੁਮਾਰ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …