ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ, ਏ.ਡੀ.ਸੀ ਤੇ ਐਸ.ਡੀ.ਐਮਾਂ ਨਾਲ ਮੀਟਿੰਗ ਦੌਰਾਨ ਲਿਆ ਜਾਇਜ਼ਾ
ਕਪੂਰਥਲਾ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੌਮੀ ਹਾਈਵੇ ਅਥਾਰਟੀ ਤੇ ਕਪੂਰਥਲਾ, ਸੁਲਤਾਨਪੁਰ ਲੋਧੀ
ਤੇ ਭੁਲੱਥ ਦੇ ਐਸ.ਡੀ ਐਮਾਂ ਨਾਲ ਮੀਟਿੰਗ ਕਰਕੇ ਦਿੱਲੀ-ਕਟੜਾ ਕੌਮੀ ਮਾਰਗ ਅਤੇ ਐਕਸਪ੍ਰੈਸ ਵੇਅ ਦੇ ਕਪੂਰਥਲਾ ਜਿਲੇ ‘ਚ ਆਉਂਦੇ ਹਿੱਸੇ ਬਾਰੇ ਚੱਲ ਰਹੀ ਪ੍ਰਸ਼ਾਸ਼ਕੀ ਕਾਰਵਾਈ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ, ਉਪ ਮੰਡਲ ਮੈਜਿਸਟਰੇਟ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ ਸੁਲਤਾਨਪੁਰ ਲੋਧੀ ਅਤੇ ਟੀ ਬੈਨਿਥ ਭੁਲੱਥ ਤੋਂ ਇਲਾਵਾ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਜਲੰਧਰ ਵਲੋਂ ਪ੍ਰਸ਼ਾਂਤ ਮਹਾਜ਼ਨ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਬੰਧਿਤ ਐਸ.ਡੀ.ਐਮਾਂ ਨੂੰ 3 ਡੀ ਨੋਟੀਫੀਕੇਸ਼ਨ ਸਬੰਧੀ ਜਾਣਕਾਰੀ ਤੇ ਹੋਰ ਪ੍ਰਸ਼ਾਸ਼ਕੀ ਮਨਜ਼ੂਰੀਆਂ ਦੀ ਕਾਰਵਾਈ ਤੁਰੰਤ ਮੁਕੰਮਲ ਕਰਵਾਉਣ ਤਾਂ ਜੋ ਮਾਲ ਵਿਭਾਗ ਰਾਹੀਂ ਸਬੰਧਿਤ ਮਾਲਕ ਲੋਕਾਂ ਦੀ ਤਸਦੀਕ ਕਰਕੇ ਕਾਰਵਾਈ ਨੂੰ ਪੂਰਾ ਕੀਤਾ ਜਾ ਸਕੇ।
ਉਪ ਮੰਡਲ ਮੈਜਿਸਟਰੇਟ, ਭੁਲੱਥ ਟੀ.ਬੈਨਿਥ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦਿੱਲੀ ਕਟੜਾ ਸਬ ਡਵੀਜ਼ਨ ਭੁਲੱਥ ਦੇ ਸਬੰਧ ਵਿੱਚ ਮਾਨਾ ਤਲਵੰਡੀ, ਤਲਵੰਡੀ ਪੁਰਦਿਲ, ਸੇਰੂਵਾਲ, ਹੁਸੇਵਾਲ, ਚੱਕ ਸ਼ਾਹ ਕਾਲਾ, ਦਬੂਲੀਆ, ਨਡਾਲਾ, ਬੂਲੇਵਾਲ, ਪਸੀਏਵਾਲ, ਰਾਏਪੁਰ ਰਾਜਪੂਤਾਂ, ਮੰਡੀ ਸੰਧੀ ਖਾਂ, ਮੰਡ ਸਰਦਾਰ ਸਾਹਿਬ ਵਾਲਾ, ਮੰਡੀ ਮਿਆਣੀ ਝੰਡੂਵਾਲ, ਮੰਡ ਗੁਰਦਾਸਪੁਰ ਪਿੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ।
ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਦੱਸਿਆ ਕਿ ਐਕਸਪ੍ਰੈਸ ਵੇਅ ਸਬੰਧੀ ਸੁਲਤਾਨਪੁਰ ਲੋਧੀ ਅਧੀਨ ਖੇਤਰ ਦਾ 3 ਏ ਦਾ ਨੋਟੀਫੀਕੇਸ਼ਨ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਨੰਬਰ ਖਸਰਾ ਅਤੇ ਅਡੀਸ਼ਨਲ ਖਸਰਾ ਨੰਬਰਾਂ ਦੀ ਤਸਦੀਕ ਹੋ ਗਈ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 20 ਨਵੰਬਰ ਤੱਕ ਸਬੰਧਿਤ ਐਸ.ਡੀ.ਐਮ ਤੇ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀ ਪ੍ਰਸ਼ਾਸ਼ਕੀ ਕੰਮ ਮੁਕੰਮਲ ਕਰਨ ਤੇ ਇਸ ਲਈ ਹਰ ਹਫਤੇ ਸਾਂਝੀ ਮੀਟਿੰਗ ਕੀਤੀ ਜਾਵੇ ਤਾਂ ਜੋ ਬਿਹਤਰੀਨ ਸਹਿਯੋਗ ਨਾਲ ਇਸ ਵੱਕਾਰੀ ਪ੍ਰਾਜੈਕਟ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
Punjab Post Daily Online Newspaper & Print Media