Friday, September 25, 2026

ਬੀ.ਈ.ਈ.ਓ ਦੀ ਪ੍ਰਮੋਸ਼ਨ ਲਈ ਸੀ.ਐਚ.ਟੀ ਦੀ ਜਿਲਾ ਸੀਨੀਅਰਤਾ ਰੱਖੀ ਜਾਵੇ – ਲਾਹੋਰੀਆ

ਜੰਡਿਆਲਾ ਗੁਰੂ, 6 ਨਵੰਬਰ (ਹਰਿੰਦਰਪਾਲ ਸਿੰਘ) – ਈ.ਟੀ.ਯੂ ਦੀ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਦੀ ਪ੍ਰਧਾਨਗੀ ਹੇਠ ਹੋਈ।ਹਰਜਿੰਦਰ ਪਾਲ ਸਿੰਘ ਪੰਨੂੰ, ਦਲਜੀਤ ਸਿੰਘ ਲਾਹੋਰੀਆ ਮੀਤ ਪ੍ਰਧਾਨ, ਗੁਰਮੇਲ ਸਿੰਘ ਬਰ੍ਹੇ ਨੇ ਵਿਭਾਗ ਵੱਲੋਂ ਬੀ.ਈ.ਈ.ਓ ਪ੍ਰਮੋਟ ਕਰਨ ਲਈ ਸੀ.ਐਚ.ਟੀ ਦੀ ਤਿਆਰ ਕੀਤੀ ਸਟੇੇਟ ਸੀਨੀਅਰਤਾ ਦੀ ਥਾਂ ਜਿਲਾ ਸੀਨੀਅਰਤਾ ਰੱਖ ਕੇ ਪਹਿਲੇ ਵਾਂਗ ਜਿਲ੍ਹਾ ਪੱਧਰ ’ਤੇ ਬੀ.ਈ.ਈ.ਓ ਲਗਾਉਣ ਦੀ ਪੁਰਜੋਰ ਮੰਗ ਕੀਤੀ ਹੈ।ਉਨਾਂ ਕਿਹਾ ਕਿ ਸਰਕਾਰ ਤੇ ਵਿਭਾਗ ਇਸ ਫੈਸਲੇ ਨੂੰ ਤੁਰੰਤ ਰੱਦ ਕਰਕੇ ਪਹਿਲਾ ਵਾਂਗ ਜਿਲਾ ਕਾਡਰ ’ਚ ਪ੍ਰਮੋਸ਼ਨਾਂ ਕਰੇ ਨਹੀ ਤਾਂ ਬੀ.ਈ.ਈ.ਓ ਲੱਗਣ ਵਾਲੇ ਸੀ.ਐਚ.ਟੀ ਅਧਿਆਪਕਾਂ ਨੂੰ ਬਹੁਤ ਮੁਸ਼ਕਲਾਂ ਆਉਣਗੀਆ ਤੇ ਸਿੱਖਿਆ ਪ੍ਰਬੰਧ ਵੀ ਪ੍ਰਭਾਵਿਤ ਹੋਣਗੇ।ਈ.ਟੀ.ਯੂ ਵੱਲੋਂ ਪ੍ਰਮੋਸ਼ਨ ਕੋਟਾ ਪਹਿਲਾਂ ਦੀ ਤਰ੍ਹਾਂ 75% ਹੀ ਰੱਖਣ ਦੀ ਮੰਗ ਪਿਛਲੀ ਮੀਟਿੰਗ ’ਚ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਇਸ ਸਬੰਧੀ ਨਿਯਮਾਂ’ਚ ਤੁਰੰਤ ਸੋਧ ਕੀਤੀ ਜਾਣੀ ਚਾਹੀਦੀ ਹੈ।
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾਈ ਪ੍ਰ੍ਰ੍ਰੈਸ ਸਕੱਤਰ ਦਲਜੀਤ ਸਿੰਘ ਲਾਹੋਰੀਆ ਨੇ ਈ.ਟੀ.ਯੂ ਵੱਲੋਂ ਸਰਕਾਰ ਦੇ ਨਵੇਂ ਪੇਅ ਸਕੇਲ ਦੇਣ ਦੇ ਆਏ ਫੈਸਲੇ ‘ਤੇ ਵੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਨਵੀਂ ਅਧਿਆਪਕ ਭਰਤੀ ਲਈ ਨਵੇਂ ਘੱਟ ਪੇਅ ਸਕੇਲ ਲਾਗੂ ਕਰਨੇ ਗਲਤ ਹਨ।ਇਹ ਜਿਥੇ ਬੇਰਜ਼ਗਾਰ ਅਧਿਆਪਕਾਂ ਨਾਲ ਅਨਿਆ ਹੈ, ਉਥੇ ਆਉਣ ਵਾਲੇ ਸਮੇਂ ਵਿਚ ਸਿੱਧੀ ਭਰਤੀ ਤਹਿਤ ਆਉਣ ਵਾਲੇ ਹੈਡ ਟੀਚਰ/ਸੈਂਟਰ ਹੈਡ/ਬੀ ਪੀ.ਈ.ਓ/ਹੈਡ ਮਾਸਟਰ/ਪ੍ਰਿੰਸੀਪਲ ਤੇ ਹੋਰ ਭਰਤੀਆ ’ਚ ਭਾਰੀ ਨੁਕਸਾਨ ਹੋਵੇਗਾ ਤੇ ਵਿਭਾਗ ’ਚ ਪਹਿਲੇ ਸਕੇਲਾਂ ‘ਤੇ ਕੰਮ ਕਰ ਰਹੇ ਵੱਡੀ ਗਿਣਤੀ ਅਧਿਆਪਕ ਅਗਲੇ ਘੱਟ ਪੇਅ ਸਕੇਲਾਂ ‘ਤੇ ਹੋਣ ਵਾਲੀ ਸਿੱਧੀ ਭਰਤੀ ਲਈ ਅਪਲਾਈ ਨਾ ਕਰਨ ਕਾਰਣ ਲੰਮੇ ਸਮੇ ਤੋਂ ਹੱਕਾਂ ਦੀ ਇੰਤਜਾਰ ਕਰ ਰਹੇ ਅਧਿਆਪਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਵੇਗੀ।
              ਇਸ ਮੋਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ, ਹਰਕ੍ਰਿਸ਼ਨ ਮੋਹਾਲੀ, ਬੀ.ਕੇ ਮਹਿਮੀ, ਨੀਰਜ ਅਗਰਵਾਲ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …