Wednesday, September 30, 2026

ਵੇਰਕਾ ਨੇ ਦਿਵਾਲੀ ਮੌਕੇ ਲਾਂਚ ਕੀਤੇ ਗਿਫ਼ਟ ਪੈਕ

ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਵੇਰਕਾ ਵਲੋਂ ਹਰ ਸਾਲ ਦੀ ਤਰਾਂ ਵੱਖ-ਵੱਖ ਤਰਾਂ ਦੀ ਮਠਿਆਈ, ਦੁੱਧ ਉਤਪਾਦ ਅਤੇ ਹਾਲ ਹੀ ਲਾਂਚ ਕੀਤੀ ਗਈ ਐਸ.ਐਫ.ਐਮ ਪੀ.ਪੀ ਬੋਤਲ ਦੇ ਗਿਫਟ ਪੈਕ ਲਾਂਚ ਕੀਤੇ ਗਏ ਹਨ।ਵੇਰਕਾ ਡੇਅਰੀ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੇਰਕਾ ਵਲੋਂ ਮਿਲਕ ਕੇਕ, ਮਾਂਹ ਦਾਲ ਪਿੰਨੀ, ਸੋਨ ਪਾਪੜੀ, ਕਾਜ਼ੂ ਪੰਜ਼ੀਰੀ, ਕਾਜ਼ੂ ਪਿੰਨੀ, ਕਾਜ਼ੂ ਬਰਫੀ, ਕਾਰਪੋਰੇਟ ਮਿਕਸ, ਢੋਡਾ, ਰੋਸਟਿਡ ਬਰਫੀ ਆਦਿ ਮਠਿਆਈਆਂ ਮਿਲਾਵਟ ਰਹਿਤ ਸ਼ੁੱਧ ਵੇਰਕਾ ਦੁੱਧ ਅਤੇ ਦੇਸੀ ਘਿਉ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸਾਫ ਸਫਾਈ ਅਤੇ ਸਵੱਛ ਵਾਤਾਵਰਨ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ।ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਵੇਰਕਾ ਦੀ ਕਿਸੇ ਵੀ ਉਤਪਾਦ ਦੀ ਜਰੂਰਤ ਹੋਵੇ ਤਾਂ ਉਹ ਨੇੜਲੇ ਬੂਥ ਜਾਂ ਰਿਟੇਲ ਸਟੋਰ ‘ਤੇ ਆਪਣੀ ਡਿਮਾਂਡ ਲਿਖਵਾ ਸਕਦੇ ਹਨ।ਲੋਕਾਂ ਦੀ ਲੋੜ ਅਨੁਸਾਰ ਮਠਿਆਈ ਮੁਹੱਈਆ ਕਰਵਾਈਆ ਜਾਣਗੀਆਂ।
                  ਇਸ ਮੋਕੇ ਗੁਰਦੇਵ ਸਿੰਘ ਮੈਨੈਜਰ ਮਿਲਕ ਪ੍ਰਕਿਊਰਮੈਂਟ, ਸਤਿੰਦਰ ਪ੍ਰਸ਼ਾਦ ਮੈਨੈਜਰ ਕੁਆਲਟੀ ਐਸੋਰੈਂਸ, ਪ੍ਰੀਤਪਾਲ ਸਿੰਘ ਸਿਵੀਆ ਇੰਚਾਰਜ ਮਾਰਕੀਟਿੰਗ, ਲਖਬੀਰ ਸਿੰਘ ਮੈਨੈਜਰ ਪਰਚੇਜ਼, ਵਿਜੈ ਗੁਪਤਾ ਇੰਚਾਰਜ ਪ੍ਰੋਡਕਸ਼ਨ ਅਤੇ ਸੁਖਚੈਨ ਸਿੰਘ ਇੰਚਾਰਜ ਇੰਜੀਨਅਰਿੰਗ ਆਦਿ ਮੋਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …