ਗੁਰਦੁਆਰਾ ਸਾਹਿਬਜਾਦਾ ਸਾਹਿਬ ਨੂੰ ਦਿੱਤਾ 2 ਲੱਖ ਦਾ ਚੈਕ, ਕਈ ਪਰਿਵਾਰ ਕਾਂਗਰਸ ਵਿੱਚ ਹੋਏ ਸ਼ਾਮਲ
ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ) – ਕੇਦਰੀ ਵਿਧਾਨ ਸਭਾ ਹਲਕੇ ਦੀ ਵਾਰਡ ਨੰ: 69, 70 ਅਤੇ 71 ਦੇ ਵਿਕਾਸ ਕਾਰਜ਼ਾਂ ਵਿੱਚ ਕੋਈ ਕਮੀ ਨਹੀ ਰਹਿਣ
ਦਿੱਤੀ ਜਾਵੇਗੀ।
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਾਰਡ ਨੰ: 70 ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨੀਹ ਪੱਥਰ ਰੱਖਣ ਸਮੇਂ ਕੀਤਾ।ਉਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਬੜੇ ਚਿਰ ਤੋਂ ਮੰਗ ‘ਤੇ ਉਨਾਂ ਨੇ ਚੋਣਾਂ ਦੋਰਾਨ ਵਾਅਦਾ ਕੀਤਾ ਸੀ ਕਿ ਇਸ ਇਲਾਕੇ ਵਿੱਚ ਇੱਕ ਵਧੀਆ ਪਾਰਕ ਬਣਾਇਆ ਜਾਵੇਗਾ।ਉਨਾਂ ਅੱਜ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ 50 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੀ ਉਸਾਰੀ ਕੀਤੀ ਜਾਵੇਗੀ। ਜਿਸ ਵਿਚ ਬੱਚਿਆਂ ਲਈ ਝੂਲੇ, ਬਜ਼ਰੁਗਾਂ ਦੇ ਬੈਠਣ ਲਈ ਬੈਂਚ ਅਤੇ ਵਧੀਆ ਫੁੱਲ ਬੂਟੇ ਲਗਾਏ ਜਾਣਗੇ।
ਮੰਤਰੀ ਸੋਨੀ ਵਲੋ ਵਾਰਡ ਨੰ: 70 ਵਿਖੇ ਹੀ ਗੁਰਦੁਆਰਾ ਸਾਹਿਬਜਾਦਾ ਸਾਹਿਬ ਦੇ ਲੰਗਰ ਹਾਲ ਲਈ 2 ਲੱਖ ਰੁੁਪਏ ਦਾ ਚੈਕ ਵੀ ਪ੍ਰਬੰਧਕ ਕਮੇਟੀ ਨੰੂ ਭੇਟ ਕੀਤਾ।ਇਸ ਤੋਂ ਪਹਿਲਾਂ ਵੀ ਉਨਾਂ੍ਹ ਤੋਂ ਪਹਿਲਾਂ ਵੀ ਇਸ ਗੁਰਦੁਆਰੇ ਦੇ ਹਾਲ ਲਈ ਉਨਾਂ ਨੇ 8 ਲੱਖ ਰੁਪਏ ਦਾ ਚੈਕ ਦਿੱਤਾ ਸੀ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕੌਂਸਲਰ ਵਿਕਾਸ ਸੋਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਾਰਡ ਵਿਚ ਨਵੀਆਂ ਲਾਈਟਾਂ, ਪੀਣ ਵਾਲੇ ਪਾਣੀ ਦੀਆਂ ਪਾਇਪਾਂ ਅਤੇ ਗਲੀਆਂ ਨਾਲੀਆਂ ਵੀ ਬਣਵਾ ਦਿੱਤੀਆਂ ਹਨ।ਇਸੇ ਦੌਰਾਨ ਵਾਰਡ ਨੰ: 70 ਦੇ ਕਈ ਪਰਿਵਾਰ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸੋਨੀ ਦੀ ਹਾਜ਼ਰੀ ਵਿਚ ਕਾਂਗਰਸ ‘ਚ ਸ਼ਾਮਲ ਹੋਏ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਕੌਂਸਲਰ ਵਿਕਾਸ ਸੋਨੀ, ਕੋਸਲਰ ਸ਼੍ਰੀਮਤੀ ਰੀਨਾ ਚੋਪੜਾ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ ਲੱਖਾ, ਡਾ: ਸੋਨੂੰ, ਕਮਲਜੀਤ ਸਿੰਘ ਗੋਲਡੀ, ਰੋਹਿਤ ਕੁਮਾਰ, ਵਿੱਕੀ ਕੁਮਾਰ, ਸੰਜੇ ਖੰਨਾ, ਸੁਖਦੇਵ ਸਿੰਘ ਕਾਲਾ, ਡਾ: ਰਵੀ ਅਤੇ ਸੰਧੂ ਪਰਿਵਾਰ ਹਾਜ਼ਰ ਸਨ।
Punjab Post Daily Online Newspaper & Print Media