ਕਪੂਰਥਲਾ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫਸਰ ਪੰਜਾਬ ਵਲੋਂ ਵੋਟਰ ਜਾਗਰੂਕਤਾ ਲਈ ਆਨਲਾਈਨ ਕੁਇਜ਼ ਮੁਕਾਬਲਾ ਕੱਲ 25 ਨਵੰਬਰ
ਨੂੰ 12 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ।ਇਹ ਮੁਕਾਬਲਾ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਨਾਲ ਸਬੰਧਿਤ 27 ਲੇਖ ਤੇ ਸੰਖੇਪ ਵੀਡੀਓ ਮੁੱਖ ਚੋਣ ਅਫਸਰ ਪੰਜਾਬ ਦੇ ਫੇਸਬੁੱਕ ਪੇਜ਼ `ਤੇ ਸਾਂਝੀਆਂ ਕੀਤੀਆਂ ਗਈਆਂ ਹਨ।
ਕੁਇਜ਼ ਲਈ 30 ਸਵਾਲਾਂ ਵਾਸਤੇ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਫੇਸਬੁੱਕ ਤੇ ਟਵਿੱਟਰ ਉਪਰ ਸਵੇਰੇ 11.50 `ਤੇ ਲਿੰਕ ਸਾਂਝਾ ਕੀਤਾ ਜਾਵੇਗਾ। ਆਨਲਾਇਨ ਕੁਇਜ਼ ਦੇ ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪੈ, ਦੂਜਾ ਇਨਾਮ 1300 ਰੁਪੈ ਜਦਕਿ ਤੀਜਾ ਇਨਾਮ 1000 ਰੁਪੈ ਦਿੱਤਾ ਜਾਵੇਗਾ।ਜੇਕਰ ਇਕ ਤੋਂ ਵੱਧ ਭਾਗ ਲੈਣ ਵਾਲਿਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਨਾਲ ਕੀਤੀ ਜਾਵੇਗੀ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media