Tuesday, February 24, 2026

ਕੇਂਦਰੀ ਮਜ਼ਦੂਰ ਤੇ ਮੁਲਾਜ਼ਮ ਜੱਥੇਬੰਦੀਆਂ ਦੇ ਸੱਦੇ ‘ਤੇ ਅੰਮ੍ਰਿਤਸਰ ‘ਚ ਮੁਕੰਮਲ ਹੜਤਾਲ

ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਕੇਂਦਰੀ ਮਜ਼ਦੂਰ/ ਮੁਲਾਜਮ ਜੱਥੇਬੰਦੀਆਂ ਦੇ ਸੱਦੇ ‘ਤੇ ਦੇਸ਼ ਵਿਆਪੀ ਹੜਤਾਲ ਦੌਰਾਨ ਫੈਕਟਰੀਆਂ ਦੇ ਮਜ਼ਦੂਰਾਂ ਤੇ ਬੈਂਕਾਂ ਦੇ ਮੁਲਾਜਮਾਂ ਨੇ ਮੁਕੰਮਲ ਹੜਤਾਲ ਕੀਤੀ ਅਤੇ ਜਲੂਸ ਲੈ ਕੇ ਭੰਡਾਰੀ ਪੁੱਲ ‘ਤੇ ਰੈਲੀ ਵਿੱਚ ਭਰਪੂਰ ਸ਼ਮੂਲੀਅਤ ਕੀਤੀ।ਇਸੇ ਤਰਾਂ ਭੱਠਿਆਂ ਦੇ ਮਜ਼ਦੂਰਾਂ ਨੇ ਹਿੰਦ ਮਜ਼ਦੂਰ ਸਭਾ ਦੇ ਦਫਤਰ ਵਿਖੇ ਇਕੱਠੇ ਹੋ ਕੇ ਜਲੂਸ ਦੇ ਰੂਪ ਵਿੱਚ ਰੈਲੀ ‘ਚ ਸ਼ਾਮਿਲ ਹੋਏ।ਇਹਨਾਂ ਤੋਂ ਇਲਾਵਾ ਨਗਰ ਨਿਗਮ ਦੇ ਮੁਲਾਜਮ, ਬਿਜਲੀ ਮੁਲਾਜਮਾਂ, ਟਰਾਂਸਪੋਰਟ ਵਰਕਰਾਂ, ਟੈਲੀਕਾਮ, ਡਾਕ, ਬੀ.ਆਰ.ਟੀ.ਐਸ. ਵਰਕਰ, ਆਂਗਨਵਾੜੀ ਵਰਕਰ, ਹੈਲਪਰ, ਆਸ਼ਾ ਵਰਕਰ, ਸਿਹਤ ਕਰਮਚਾਰੀ, ਅਧਿਆਪਕ, ਬੀਮਾ ਆਦਿ ਵੱਖ-ਵੱਖ ਅਦਾਰਿਆਂ ਦੇ ਮੁਲਾਜਮਾਂ ਨੇ ਰੈਲੀ ਵਿੱਚ ਭਰਪੂਰ ਸ਼ਮੂਲੀਅਤ ਕੀਤੀ।
            ਕਾਮਰੇਡ  ਵਿਜੇ ਮਿਸ਼ਰਾ, ਅਮਰਜੀਤ ਸਿੰਘ ਆਸਲ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਸ਼ਰਮਾ, ਦਸਵਿੰਦਰ ਕੌਰ, ਜਗਤਾਰ ਸਿੰਘ ਕਰਮਪੁਰਾ, ਸੁਰੇਸ਼ ਭਾਟੀਆ, ਰਾਕੇਸ਼ ਬਜਾਜ, ਡਾ. ਭੁਪਿੰਦਰ ਸਿੰਘ, ਬਿੱਟੂ ਵੇਰਕਾ, ਬ੍ਰਹਮਦੇਵ ਸ਼ਰਮਾ, ਵਿਜੇ ਕੁਮਾਰ, ਕੇਵਲਜੀਤ, ਡਾ. ਬਲਵਿੰਦਰ ਸਿੰਘ ਛੇਹਰਟਾ ਆਦਿ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਮੁਲਾਜਮ ਵਿਰੋਧੀ ਨੀਤੀਆਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਬਣਾਏ ਕਿਰਤ ਕੋਡ ਰੱਦ ਕੀਤੇ ਜਾਣ, ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ, ਘੱਟੋ-ਘੱਟ ਉਜਰਤ 21000 ਰੁਪਏ ਮਹੀਨਾ ਕੀਤੀ ਜਾਵੇ, ਬੈਂਕਾਂ, ਬੀਮਾ ਨਿਗਮ, ਰੇਲਵੇ, ਡਿਫੈਂਸ ਖੇਤਰ, ਊਰਜਾ ਖੇਤਰ, ਏਅਰ ਇੰਡੀਆ, ਕੋਲ ਮਾਈਨਜ਼, ਵਿੱਦਿਆ, ਸਿਹਤ ਸਮੇਤ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਦੇ ਅੰਨੇ-ਵਾਹ ਨਿੱਜੀਕਰਨ ਉੱਪਰ ਰੋਕ ਲਗਾਈ ਜਾਵੇ, ਭੱਠਾ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ, ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਅਤੇ ਜਨਵਰੀ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਬਹਾਲ ਕੀਤੀ ਜਾਵੇ, ਸਨਅਤੀ ਮਜ਼ਦੂਰਾਂ ਲਈ ਬਣਾਈ ਗਈ ਇੰਮਪਲਾਈਜ਼ ਪੈਨਸ਼ਨ ਸਕੀਮ 1995 ਵਿੱਚ ਸੁਧਾਰ ਕੀਤਾ ਜਾਵੇ ਅਤੇ ਘੱਟੋ-ਘੱਟ ਪੈਨਸ਼ਨ 6000 ਰੁਪਏ ਮਹੀਨਾ ਦਿੱਤੀ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਦੀ ਗਰੰਟੀ ਕੀਤੀ ਜਾਵੇ ਅਤੇ ਇਸਦਾ ਘੇਰਾ ਸ਼ਹਿਰਾਂ ਤੱਕ ਵਧਾਇਆ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ 700 ਰੁਪਏ ਦਿਹਾੜੀ ਦਿੱਤੀ ਜਾਵੇ, ਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ-ਵਰਕਰਾਂ, ਮਿਡ-ਡੇ-ਮੀਲ, ਪੇਂਡੂ ਚੌਂਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਿਲ ਕੀਤਾ ਜਾਵੇ, ਘਰੇਲੂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਮੁੜ ਚਾਲੂ ਕੀਤੀ ਜਾਵੇ ਅਤੇ ਘਰੇਲੂ ਮਜ਼ਦੂਰਾਂ ਨੂੰ ਉਸਾਰੀ ਮਜ਼ਦੂਰਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਆਦਿ।
                  ਇਸ ਮੌਕੇ ਕੁਲਵੰਤ ਰਾਏ ਬਾਵਾ, ਮੋਹਨ ਲਾਲ, ਸ਼ੌਕਤ ਮਸੀਹ, ਕੁਲਵੰਤ ਕੌਰ, ਸੁਲੱਖਣ ਸਿੰਘ, ਅਕਵਿੰਦਰ ਕੌਰ, ਕ੍ਰਿਪਾ ਰਾਮ, ਗੁਰਵਿੰਦਰ ਸਿੰਘ ਵਾਲੀਆ, ਸਾਹਿਬ ਦਿਆਲ, ਰਾਜਵਿੰਦਰ ਸਿੰਘ, ਛਿੰਦਾ ਪ੍ਰਧਾਨ ਘਿਉ ਮੰਡੀ, ਕਾਲੀ ਜੰਡਿਆਲਾ, ਰਮਨ ਮਸੀਹ, ਬਲਵਿੰਦਰ ਸਿੰਘ, ਸੁਸ਼ੀਲ ਕੁਮਾਰ, ਸੁਰਿੰਦਰ ਟੋਨਾ, ਵਿਨੋਦ ਬਿੱਟਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …